ਅਧਿਆਇ ੬: ਕਿਸਮਤ ਦੀ ਗੂੰਜ ਜ਼ਿਲਕਸਾ ਅਤੇ ਨੌਜਵਾਨ ਇੱਕ ਪੋਰਟਲ ਵਿੱਚੋਂ ਨਿਕਲ ਕੇ ਸੁੱਕੀ ਬੰਜਰ ਧਰਤੀ 'ਤੇ ਆ ਡਿੱਗਦੇ ਆ। ਉਨ੍ਹਾਂ ਦੇ ਪੈਰ ਹੇਠਾਂ ਦੀ ਜ਼ਮੀਨ ਸੁੱਕੀ ਤੇ ਬੇਜਾਨ ਸੀ, ਜੋ ਇੱਕ ਅਜੀਬ ਜਿਹੇ ਜਾਮਣੀ ਅਸਮਾਨ ਹੇਠ ਬੇਅੰਤ ਫੈਲੀ ਹੋਈ ਸੀ। ਦੂਰ ਤੱਕ ਨਜ਼ਰ ਮਾਰੇ ਤਾਂ ਵੀ ਕੋਈ ਇਮਾਰਤ ਜਾਂ ਕੋਈ ਇਨਸਾਨੀ ਹੈਸੀਅਤ ਨਜ਼ਰ ਨਹੀਂ ਆਉਂਦੀ ਐ । ਜ਼ਿਲਕਸਾ ਆਪਣੇ ਕੱਪੜੇ 'ਤੇ ਲੱਗੀ ਧੂੜ ਝਾੜਦੀ ਹੋਈ ਨੇ ਕਰਾਹ ਕੇ ਕਿਹਾ, “ਤਾਂ… ਇਹ ਹੈ ਜ਼ਿੰਦਗੀ?” ਨੌਜਵਾਨ ਨੇ ਡੂੰਘੀ ਸਾਹ ਲੈ ਕੇ ਮੁਸਕਰਾ ਕੇ ਕਿਹਾ, “ਹਾਂ ਜੀ ਕਿਉ kyko! ਸਹੀ ਹੈ ਨਾ । ਨਾ ਕੋਈ ਗੋਲੀ ਦੀ ਆਵਾਜ਼ , ਨਾ ਕਿਸੇ ਗੋਲਾਬਾਰੀ ਦੀ । ਸ਼ਾਇਦ ਏਹ ਸ਼ਾਂਤੀ ਤੇਰੀ Zylxa ਨੂੰ ਚੰਗੀ ਨਹੀਂ ਲੱਗਦੀ।” "ਮੈਂ ਹਾਂ Kyko! ਇੱਕ ਨਵੇਂ ਰੂਪ ਵਿੱਚ ।" “ਆਹੋ! ਤੂੰ ਆ kyko! ਤੇ ਦੂਜਾ ਤੇਰਾ ਭਾਈ ਸਾਈਕੋ ।” Zylxa ਉਸਨੂੰ ਤਿੱਖੀ ਨਜ਼ਰ ਦੇਖਦੀ ਆ । ਨੋਜਵਾਨ ਨੇ ਹੱਸ ਕੇ ਕਹਿੰਦਾ ਆ, “ਅੱਛਾ! ਤਾਂ ਤੈਨੂੰ ਮੇਰਾ ਨਾਂ ਪਤਾ ਚੱਲ ਗਿਆ?” “ਕੀ ਮਤਲਬ ? ਤੇਰਾ ਨਾਂ ‘ਸਾਈਕੋ’ ਹੈ?” ਉਹ ਸਿਰ ਹਿਲਾਉਂਦਾ ਹੋਇਆ ਹੱਸਦਾ ਆ। “ਮਜ਼ਾਕ ਚੰਗਾ ਕਰ ਲੈਂਦਾ ਆ । ਪਰ ਏਥੋਂ ਬਾਹਰ ਨਿਕਲਣ ਬਾਰੇ ਵੀ ਸੋਚਣਾ ਪੈਣਾ... ਮੈਂ ਮੁਰਗੇ ਵਾਂਗੂ ਇਸ ਤੱਪਦੀ ਧੁੱਪ ਵਿੱਚ ਭੁੰਨਿਆ ਨਹੀਂ ਜਾਣਾ ਚਾਹੁੰਦੀ ।" Zylxa ਨੇ ਥੱਕੀ ਹੋਈ ਆਹ ਭਰੀ। "ਜ਼ਿੰਦਗੀ ਇੱਕ ਵਹਿੰਦੀ ਦਰਿਆ ਵਾਂਗ ਹੁੰਦੀ ਐ—ਇਹ ਆਪਣੇ ਆਪ ਵਗਦੀ ...