Skip to main content

Posts

Showing posts from October, 2025

ਅਧਿਆਇ ੭: ਛਾਂਵਾਂ ਵਿੱਚ ਪਨਾਹ

"ਸ਼ੁਕਰੀਆ kyko! ਚੱਲ ਉਹਨਾਂ ਦੀ ਮਦਦ ਕਰਦੇ ਆ।"  ਦੋਵੇਂ ਸਪੇਸ ਪੌਡ ਵੱਲ ਭੱਜ ਕੇ ਜਾਂਦੇ ਨੇ ।  ਸਪੇਸ ਪੌਡ ਦੇ ਟੁੱਟੇ ਹੋਏ ਢਾਂਚੇ ਵਿੱਚੋਂ ਭਾਪ ਨਿਕਲ ਰਹੀ ਸੀ । Zylxa ਅਤੇ ਅਮਰ ਸਾਵਧਾਨੀ ਨਾਲ ਉਸਦੇ ਨੇੜੇ ਗਏ , "ਹਥਿਆਰ ਤਿਆਰ ਰੱਖ। ਅਸੀਂ ਨਹੀਂ ਜਾਣਦੇ ਅੰਦਰ ਲੋਕ ਕਿਸ ਹਾਲਤ ਵਿੱਚ ਹੋਣਗੇ । ਕਈ ਵਾਰ ਡਰ ਵੀ ਇਨਸਾਨ ਨੂੰ ਕਾਤਲ ਬਣਾ ਦਿੰਦਾ ਆ।" ਅਮਰ ਉਸਦੀ ਹਾਂ ਵਿੱਚ ਹਾਂ ਮਿਲਾਉਂਦਾ ਹੈ ।  ਪੌਡ ਦੀ ਹਾਲਤ ਤੋਂ ਪਤਾ ਚਲਦਾ ਸੀ ਟਕਰਾਅ ਬਹੁਤ ਭਿਆਨਕ ਸੀ । ਪਰ ਫਿਰ ਵੀ ਦੋ ਜ਼ਿੰਦਗੀਆਂ ਨੇ ਹਾਰ ਨਹੀਂ ਮੰਨੀ ਸੀ।  "ਇਸ ਦੇ ਦੀਵਾਰ ਤੇ ਦਰਵਾਜ਼ਾ ਇੱਕੋ ਜਿਹੇ ਮਜ਼ਬੂਤੀ ਰਖਦਾ ਹੈ। ਏਹ ਧਾਤੂ ਸਾਡੀ ਗਲੈਕਸੀ ਵਿੱਚ ਉਪਲੱਬਧ ਨਹੀਂ ਆ । "ਕੀ ਮਤਲਬ ਹੈ ਤੇਰਾ?" "ਮਤਲਬ ਇਸ ਧਾਤੂ ਨੂੰ ਕੱਟਣ ਲਈ ਤੁਹਾਡੇ ਕੋਲ ਕੋਈ ਵਿਕਲਪ ਨਹੀਂ ਹੈ। ਇਸਲਈ ਇਸਨੂੰ ਖੋਲ੍ਹਣ ਲਈ ਅੰਦਰਲੀਆਂ ਜ਼ਿੰਦਗੀਆਂ ਨੂੰ ਪ੍ਰੇਰਿਤ ਕਰੋ । ਵਰਨਾ ਕੁੱਝ ਮਿੰਟਾਂ ਵਿੱਚ ਏਹ ਪੌਡ ਖੁੱਦ ਵਿਸਫੋਟ ਹੋ ਜਾਵੇਗਾ ।" "ਹੀਰੇ ਨੂੰ ਹੀਰਾ ਕੱਟਦਾ ਹੈ ,ਲੋਹੇ ਨੂੰ ਲੋਹਾ । ਇਸ ਧਾਤੂ ਨੂੰ ਵੀ ਏਹੀ ਕੱਟੇਗੀ। ਸਾਨੂੰ ..." ਅਮਰ ਖਿਲਰੇ ਹੋਏ ਟੁਕੜੇ ਇਕੱਠੇ ਕਰਦਾ ਹੈ, ਫਿਰ ਇੱਕ ਤਿੱਖਾ ਟੁਕੜਾ ਲੈ ਕੇ ਦਰਵਾਜ਼ੇ ਨੂੰ ਜੋੜ ਤੇ ਸੱਟ ਮਾਰਦਾ ਹੈ । Zylxa ਕਹਿੰਦੀ ਆ , "ਮੈਂਨੂੰ ਦੇ ਮੈਂ ਸੱਟ ਲਾਉਂਦੀ ਹਾਂ।" "ਏਹ ਸੰਭਵ ਹੈ, ਪਰ... ਸ਼...

ਅਧਿਆਇ ੬: ਕਿਸਮਤ ਦੀ ਗੂੰਜ

ਅਧਿਆਇ ੬: ਕਿਸਮਤ ਦੀ ਗੂੰਜ ਜ਼ਿਲਕਸਾ ਅਤੇ ਨੌਜਵਾਨ ਇੱਕ ਪੋਰਟਲ ਵਿੱਚੋਂ ਨਿਕਲ ਕੇ ਸੁੱਕੀ ਬੰਜਰ ਧਰਤੀ 'ਤੇ ਆ ਡਿੱਗਦੇ ਆ। ਉਨ੍ਹਾਂ ਦੇ ਪੈਰ ਹੇਠਾਂ ਦੀ ਜ਼ਮੀਨ ਸੁੱਕੀ ਤੇ ਬੇਜਾਨ ਸੀ, ਜੋ ਇੱਕ ਅਜੀਬ ਜਿਹੇ ਜਾਮਣੀ ਅਸਮਾਨ ਹੇਠ ਬੇਅੰਤ ਫੈਲੀ ਹੋਈ ਸੀ। ਦੂਰ ਤੱਕ ਨਜ਼ਰ ਮਾਰੇ ਤਾਂ ਵੀ ਕੋਈ ਇਮਾਰਤ ਜਾਂ ਕੋਈ ਇਨਸਾਨੀ ਹੈਸੀਅਤ ਨਜ਼ਰ ਨਹੀਂ ਆਉਂਦੀ ਐ । ਜ਼ਿਲਕਸਾ ਆਪਣੇ ਕੱਪੜੇ 'ਤੇ ਲੱਗੀ ਧੂੜ ਝਾੜਦੀ ਹੋਈ ਨੇ ਕਰਾਹ ਕੇ ਕਿਹਾ,  “ਤਾਂ… ਇਹ ਹੈ ਜ਼ਿੰਦਗੀ?” ਨੌਜਵਾਨ ਨੇ ਡੂੰਘੀ ਸਾਹ ਲੈ ਕੇ ਮੁਸਕਰਾ ਕੇ ਕਿਹਾ, “ਹਾਂ ਜੀ ਕਿਉ kyko! ਸਹੀ ਹੈ ਨਾ । ਨਾ ਕੋਈ ਗੋਲੀ ਦੀ ਆਵਾਜ਼ , ਨਾ ਕਿਸੇ ਗੋਲਾਬਾਰੀ ਦੀ । ਸ਼ਾਇਦ ਏਹ ਸ਼ਾਂਤੀ ਤੇਰੀ Zylxa ਨੂੰ ਚੰਗੀ ਨਹੀਂ ਲੱਗਦੀ।” "ਮੈਂ ਹਾਂ Kyko! ਇੱਕ ਨਵੇਂ ਰੂਪ ਵਿੱਚ ।" “ਆਹੋ! ਤੂੰ ਆ kyko! ਤੇ ਦੂਜਾ ਤੇਰਾ ਭਾਈ ਸਾਈਕੋ ।” Zylxa ਉਸਨੂੰ ਤਿੱਖੀ ਨਜ਼ਰ ਦੇਖਦੀ ਆ । ਨੋਜਵਾਨ ਨੇ ਹੱਸ ਕੇ ਕਹਿੰਦਾ ਆ, “ਅੱਛਾ! ਤਾਂ ਤੈਨੂੰ ਮੇਰਾ ਨਾਂ ਪਤਾ ਚੱਲ ਗਿਆ?” “ਕੀ ਮਤਲਬ ? ਤੇਰਾ ਨਾਂ ‘ਸਾਈਕੋ’ ਹੈ?” ਉਹ ਸਿਰ ਹਿਲਾਉਂਦਾ ਹੋਇਆ ਹੱਸਦਾ ਆ। “ਮਜ਼ਾਕ ਚੰਗਾ ਕਰ ਲੈਂਦਾ ਆ । ਪਰ ਏਥੋਂ ਬਾਹਰ ਨਿਕਲਣ ਬਾਰੇ ਵੀ ਸੋਚਣਾ ਪੈਣਾ... ਮੈਂ ਮੁਰਗੇ ਵਾਂਗੂ ਇਸ ਤੱਪਦੀ ਧੁੱਪ ਵਿੱਚ ਭੁੰਨਿਆ ਨਹੀਂ ਜਾਣਾ ਚਾਹੁੰਦੀ ।" Zylxa ਨੇ ਥੱਕੀ ਹੋਈ ਆਹ ਭਰੀ। "ਜ਼ਿੰਦਗੀ ਇੱਕ ਵਹਿੰਦੀ ਦਰਿਆ ਵਾਂਗ ਹੁੰਦੀ ਐ—ਇਹ ਆਪਣੇ ਆਪ ਵਗਦੀ ...

ਅਧਿਆਇ ੫: ਸਾਇਆਵਾਂ ਦਾ ਮਿਲਾਪ

ਜ਼ਿਲਕਸਾ ਦੀ ਹੋਵਰ-ਬਾਈਕ ਤੋਂ ਉੱਤਰ ਅਪਣੇ ਕੰਟਰੋਲ ਰੂਮ ਵੱਲ ਗਈ ।  "ਹੇ kyko! ਨਿਗਰਾਨੀ ਕੈਮਰਿਆ ਤੇ ਨਿਗ੍ਹਾ ਬਣਾਈ ਰੱਖੀ , ਕੋਈ ਹੱਲ ਚੱਲ ਲੱਗੇ ਇਨਫੋਰਮ ਕਰੀਂ। " " ਹੇ Zylxa! ਤੂ ਵਾਪਸ ਆ ਗਈ । ਹਾਂ ਜੀ ਓਹੀ ਰੱਖ ਰਿਹਾ ਆ । ਇਸਤੋਂ ਇਲਾਵਾ ਮੇਰਾ ਕੰਮ ਵੀ ਕੀ ਆ ?" "ਆਹੋ ! ਇਸਤੋਂ ਇਲਾਵਾ ਤੂ ਅੱਜ ਰੱਖਿਆ ਸਟ੍ਰੈਗੇਸੀ ਵੀ ਪਲਾਨ ਕਰਨੀ ਆ । ਮੇਰਾ ਅੰਦਾਜ਼ਾ ਹੈ ਕਿ ਬਹੁਤ ਜਲਦ ਅਪਣੇ ਕੋਲ ਮਹਿਮਾਨ ਮਿਲਣ ਆ ਰਹੇ ਹਨ ।" "ਮਹਿਮਾਨ? ਅੱਛਾ-ਅੱਛਾ ! ਠੀਕ ਆ । ਮੈਂ ਮਹਿਮਾਨਨਿਵਾਜ਼ੀ ਵਿੱਚ ਕੋਈ ਕਸਰ ਨਹੀਂ ਛੱਡਣੀ । ਬੇ-ਫਿਕਰ ਹੋ ਜਾ । " "ਚੰਗਾ ਉਸ ਨੂੰ ਹੋਸ਼ ਆਇਆ ਕੇ ਨਹੀਂ ? ਮੈਂ ਦੇਖਦੀ ਆ !" ਓਧਰ ਓਹ ਸਿੱਖ ਨੌਜਵਾਨ ਐਨਾ ਸਭ ਤੋਂ ਬੇਖ਼ਬਰ ਬੇਹੋਸ਼ੀ ਦੀ ਗੂੜੀ ਨੀਂਦ ਸੁੱਤਾ ਪਿਆ ਸੀ। ਅੰਦਰ ਚੁਪਚਾਂਦ ਸੀ। ਓਹ ਸਿਖ ਨੌਜਵਾਨ ਬਾਇਓਬੈੱਡ ‘ਤੇ ਲੰਬਾ ਪਿਆ ਸੀ— ਉਸਦੇ ਮੱਚੀ-ਸੜੀ ਚਮੜੀ ਦੇ ਜਖ਼ਮ ਨੈਨੋਬੌਟਸ ਨੇ ਸੀਲ ਕਰ ਦਿੱਤੇ ਸਨ। ਪਰ ਚਿਹਰਾ ਅਜੇ ਵੀ ਪੀਲਾ ਸੀ । ਜ਼ਿਲਕਸਾ ਨੇ ਨੈਨੋਬੌਟਸ ਦੀ ਰੀਡਿੰਗ ਚੈੱਕ ਕੀਤੀ । ਉਸ ਦੀ ਹਾਲਤ ਸੰਭਲ ਰਹੀ ਸੀ, ਅਗਲੇ ਕੁਝ ਸਮੇ ਵਿੱਚ ਹੋਸ਼ ਆਉਣ ਦੇ ਆਸਾਰ ਬਣ ਰਹੇ ਸੀ ।   Zylxa ਵਾਪਸ ਕੰਟਰੋਲ ਰੂਮ ਵਿਚ ਜਾਂਦੀ ਆ ।  "ਹਾਂ Kyko! ਕੋਈ ਖ਼ਬਰ ਮਹਿਮਾਨਾਂ ਦੀ ?" "ਹਾਲੇ ਤੱਕ ਤਾਂ ਕੁੱਝ ਨਹੀਂ , ਪਰ ਏਹ ਰਿਹਾ ਰੱਖਿਆ ਪ੍ਰਣਾਲੀ ਦਾ ਪਲਾਨ .... ਸਾ...

ਅਧਿਆਇ ੪: ਪ੍ਰਗਟਾਵੇ ਦੀ ਅਨੋਖੀ ਸੰਰਚਨਾ

ਕੁਝ ਸਮੇਂ ਬਾਅਦ ਏਜੰਟ ਅਪਣੇ ਕਮਰੇ ਵਿੱਚ ਆਉਂਦਾ ਹੈ। ਆਉਂਦਾ ਹੀ ਦਰਵਾਜ਼ੇ ਨੂੰ ਤਸੱਲੀ ਬਖਸ਼ ਤਾਲਾ ਮਾਰਦਾ ਹੈ । ਹੁਣ ਜਿਉਂ ਹੀ ਪਿੱਛੇ ਮੁੜਨ ਲੱਗਦਾ ਤਾਂ ਉਸ ਨੂੰ ਅਪਣੇ ਪਿੱਛੇ ਕਿਸੇ ਦੇ ਹੋਣ ਦਾ ਅਹਿਸਾਸ ਹੁੰਦਾ ਹੈ ।  ਏਜੰਟ ਫੁਰਤੀ ਨਾਲ ਅਪਣਾ ਹੱਥ ਉਸਦੀ ਜੈਕਟ ਵਿੱਚ ਪਾ ਰਿਵਾਲਵਰ ਕੱਢ ਜ਼ਾਇਲਕਸਾ ਦੀ ਛਾਤੀ ਵੱਲ ਤਾਣ ਦਿੰਦਾ ਹੈ।  “ਤੂੰ ਕੌਣ ਹੈਂ? ਤੈਨੂੰ ਮੇਰੇ ਕੋਲ ਕੌਣ ਭੇਜਿਆ?” ਉਸਨੇ ਪੁੱਛਿਆ, ਉਸਦੀ ਆਵਾਜ਼ ਡਰ ਅਤੇ ਹਿੰਸਾ ਦੇ ਮਿਲੇ-ਝੁਲੇ ਰੰਗਾਂ ਨਾਲ ਭਰੀ ਹੋਈ ਸੀ। ਜ਼ਾਇਲਕਸਾ ਬਿਲਕੁਲ ਨਿਡਰ ਖੜ੍ਹੀ ਰਹੀ, ਉਸਦੀ ਨਜ਼ਰ ਅਟੱਲ ਸੀ।  “ਸ਼ਾਂਤ ਹੋ ਜਾ। ਮੈਂ ਤੇਰੀ ਦੁਸ਼ਮਣ ਨਹੀਂ। ਅਸੀਂ ਇਹ ਸ਼ਾਂਤੀ ਨਾਲ ਹੱਲ ਕਰ ਸਕਦੇ ਹਾਂ।” ਉਸਦੀ ਗੱਲ ਨੂੰ ਅਣਦੇਖਾ ਕਰਦਿਆਂ, ਉਸਨੇ ਟ੍ਰਿਗਰ ਦਬਾ ਦਿੱਤਾ। ਜ਼ਾਇਲਕਸਾ ਬਿਜਲੀ ਦੀ ਤਰ੍ਹਾਂ ਹਿੱਲੀ, ਗੋਲੀ ਉਸਦੇ ਨੇੜੇ ਤੋਂ ਗੁਜ਼ਰ ਗਈ। ਉਸਨੇ ਤੁਰੰਤ ਵਾਪਸੀ ਹਮਲਾ ਕੀਤਾ, ਅਪਣੇ ਇੱਕ ਵਾਰ ਵਿੱਚ ਉਸਨੂੰ ਨਿਹੱਥਾ ਕਰ ਦਿੱਤਾ ਅਤੇ ਰਿਵਾਲਵਰ ਫਰਸ਼ ਤੇ ਲੁੜਕਦੀ ਦੂਰ ਜਾ ਡਿੱਗੀ। ਦੂਜੇ ਵਾਰ ਨਾਲ ਉਸਨੂੰ ਜ਼ਮੀਨ ਚਟਾ ਦਿੱਤੀ। ਉਸਦੀ ਛਾਤੀ ਉੱਤੇ ਪੈਰ ਰੱਖ ਕੇ, ਉਹ ਡੱਟ ਕੇ ਬੋਲੀ, “ਤੈਨੂੰ ਸ਼ਾਇਦ ਮੇਰੀ ਬੋਲੀ ਸਮਝ ਨਹੀਂ ਆਈ । ਮੈਂ ਕਿਹਾ ਮੈਂ ਤੈਨੂੰ ਚੋਟ ਨਹੀਂ ਪਹੁੰਚਾਉਣਾ ਚਾਹੁੰਦੀ। ਬਸ ਮੈਨੂੰ ਉਹ ਦੱਸ ਜੋ ਮੈਨੂੰ ਜਾਣਨਾ ਚਾਹੁੰਦੀ ਹਾਂ ।” ਉਸਦੀ ਉਲਝਣ ਦੂਰ ਕਰਨ ਲਈ, Zylxa ਨੇ ਇੱਕ ਹੋਲੋਗ੍ਰਾਫਿਕ ਉਪਕਰਨ ਦ...

ਅਧਿਆਇ ੧: ਪ੍ਰਛਾਵੇਂ ਅਤੇ ਬਚਾਅ ਦੀ ਅਨੌਖੀ ਖੇਡ

ਲਗਭਗ ੧੮-੧੯ ਸਾਲਾਂ ਦਾ ਮੁੱਛ-ਫੁੱਟ ਨੌਜਵਾਨ ਬੇਤਹਾਸ਼ਾ ਭੱਜ ਰਿਹਾ ਸੀ । ਉਸਦੀ ਪੱਗ ਉਸ ਨੂੰ ਭੀੜ ਤੋਂ ਵੱਖਰਾ ਕਰ ਰਹੀ ਸੀ । ਉਹ ਲੋਕਾਂ ਦੀ ਭੀੜ ਨੂੰ ਚੀਰ ਦਾ ਹੋਇਆ, ਆਵਾਜ਼ਾਈ ਦੇ ਸਾਧਨਾਂ ਦੀ ਬਿਨਾਂ ਪ੍ਰਵਾਹ ਕੀਤੇ, ਉਹਨਾਂ ਅੱਗੋਂ ਇੰਜ ਗੁਜਰਿਆ ਜਿਵੇਂ ਮੌਤ ਨੂੰ ਚਕਮਾ ਦੇ ਕੇ ਭੱਜਿਆ ਹੋਵੇ । ਕਦੇ ਭੀੜ ਤੋਂ ਹੁੰਦਾ ਹੋਇਆ, ਕਦੇ ਸੁੰਨਸਾਨ ਗਲੀਆਂ ਵਿੱਚ ਦੀ ਹੁੰਦਾ ਹੋਇਆ, ਬੱਸ ਓਹ ਬੇਤਹਾਸ਼ਾ ਭੱਜ ਰਿਹਾ ਸੀ । ਫਿਰ ਉਹ ਇੱਕ ਗੈਰਾਜ ਅੱਗੇ ਜਾ ਕੇ ਰੁੱਕ ਗਿਆ । ਗੈਰਾਜ ਖ਼ਾਲੀ ਸੀ ‘ਤੇ ਚਾਰ ਚੁਫੇਰੇ ਚੁੱਪ ਪਸਰੀ ਹੋਈ ਸੀ। ਉਸਨੂੰ ਆਪਣੇ ਹਾਂਫਦੇ ਹੋਏ ਸਾਹਾਂ ਦੀ ਆਵਾਜ਼ ਦੇ ਇਲਾਵਾ ਕੁੱਝ ਨਹੀਂ ਸੁਣਾਈ ਦੇ ਰਿਹਾ ਸੀ। ਓਹ ਜਲਦੀ ਨਾਲ ਗੈਰਾਜ ਅੰਦਰ ਵੜਿਆ ਤੇ ਆਲੇ ਦੁਆਲੇ ਦੀਆਂ ਕਾਰਾਂ ਦਾ ਤਾਲਾ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗਿਆ, ਪਰ ਸੁਭਾਵਿਕ ਤੌਰ ਤੇ ਕਾਰਾਂ ਤਾਲਾਬੰਦ ਸਨ । ਇਕ ਤੋਂ ਬਾਦ ਇੱਕ ਜਾਂਚ ਕਰਦਿਆਂ ਉਹ ਹਤਾਸ਼ ਹੋ ਗਿਆ । ਗੁੱਸੇ ਵਿੱਚ ਓਹ ਇੱਕ ਕਾਰ ਦੇ ਕਿੱਕ ਮਾਰ ਦਾ ਤਾਂ ਉਸ ਨੂੰ ਕਾਰ ਦੇ ਪਿਛਲੀ ਪਾਸੇ ਕੁੱਝ ਆਵਾਜ਼ ਸੁਣਾਈ ਦਿੰਦੀ ਹੈ। ਓਹ ਬਿਨਾਂ ਵਕਤ ਜਾਇਆ ਕਰੇ, ਕਾਰ ਦੇ ਪਿਛਲੇ ਪਾਸੇ ਵਲ ਆਇਆ ਤੇ ਦੇਖਦਾ ਹੈ ਕਿ ਕਾਰ ਦੀ ਡਿੱਗੀ ਵਿੱਚ ਥੋੜ੍ਹਾ ਜਿਹਾ ਸੰਨ੍ਹ ਪਿਆ ਹੋਇਆ, ਸ਼ਾਇਦ ਉਸਦਾ ਤਾਲਾ ਸਹੀ ਢੰਗ ਨਾਲ ਲਗਿਆ ਨਹੀਂ ਸੀ, ਜੋ ਉਸਦੇ ਕਿੱਕ ਦੀ ਸੱਟ ਲੱਗਣ ਨਾਲ ਖੁੱਲ ਗਿਆ ਹੋਵੇ, ਪਰ ਉਸ ਨੂੰ ਲੱਗਿਆ ਜਿਵੇਂ ਉਸ ਦੀ ਕਿਸਮਤ ਨੇ ਓਸ ਦਾ ਹੱਥ ਫੜ ਰਾਹ ਦਿਖਾ...

ਅਧਿਆਇ ੩: ਕਿਸਮਤ ਦੀ ਨਵੀਂ ਖੇਡ

ਇਸ ਭਿਆਨਕ ਧਮਾਕੇ ਦੀ ਗੜਗੜਾਹਟ ਸੁੰਨਸਾਨ ਵਾਦੀ ਦੀ ਚੁੱਪੀ ਨੂੰ ਚੀਰ ਗਈ। ਇਸ ਦੀ ਗੂੰਜ Glyffra ਗ੍ਰਹਿ ਦੀ, Zylxa ਦੇ ਕੰਨਾਂ ਤੱਕ ਪਹੁੰਚੀ । ਧਰਤੀ 'ਤੇ ਉਸਦੀ ਮੌਜੂਦਗੀ ਰਹੱਸਮਈ ਸੀ, ਉਸਦਾ ਮਿਸ਼ਨ ਹਨੇਰੇ ਅਤੇ ਗੁਮਨਾਮੀ ਵਿੱਚ ਡੁੱਬਿਆ ਹੋਇਆ ਸੀ। ਉਹ ਇੱਕ ਏ.ਆਈ. ਕਾਤਲ ਸੀ , ਜਿਸ ਕੋਲ ਸਵੈ-ਇਲਾਜ ਕਰਨ ਵਾਲੇ ਨੈਨੋਬੋਟਸ ਵਰਗੀ ਆਧੁਨਿਕ ਤਕਨੀਕ ਸੀ, ਉਹ ਜੈਵਿਕ ਅਤੇ ਮਕੈਨੀਕਲ ਸ਼ਮਤਾ ਦਾ ਸੁਮੇਲ ਸੀ, ਜੋ ਉਸਦੇ ਆਪਣੇ ਗ੍ਰਹਿ ਦੇ ਆਧੁਨਿਕ ਤਕਨੀਕੀ ਅਜੂਬਿਆਂ ਦਾ ਪ੍ਰਮਾਣ ਸੀ। ਉਸ ਦੇ ਮੱਥੇ ਦੇ ਸੁਨਹਿਰੀ ਬੈਂਡ ਤੋਂ ਇਲਾਵਾ ਜ਼ਾਇਲਕਸਾ ਗੂੜੇ ਨੀਲੇ ਸੁਰਮਈ ਰੰਗ ਦੇ ਇੱਕ ਸਲੀਕ ਪਹਿਰਾਵਾ ਵਿੱਚ ਸੀ। ਇੱਕ ਅਨੁਵਾਦਕ ਯੰਤਰ ਉਸਦੇ ਕੰਨ ਵਿੱਚ ਲੱਗਿਆ ਹੋਇਆ ਸੀ, ਜੋ ਉਸਦੇ ਸੰਸਾਰ ਅਤੇ ਸਾਡੇ ਸੰਸਾਰ ਵਿਚਕਾਰ ਭਾਸ਼ਾਈ ਖਾਈ (ਰੁਕਾਵਟ ) ਨੂੰ ਪੂਰਾ ਕਰਦਾ ਸੀ। ਧਰਤੀ 'ਤੇ ਉਸਦੀ ਆਮਦ ਚਾਹੇ ਰਹਸਮਈ ਸੀ ਪਰ ਧਰਤੀ ਨਾਲ ਉਸਦਾ ਨਾਤਾ ਬਹੁਤ ਹੀ ਖਾਸ ਸੀ ।  ਉਸਦਾ ਭਰਾ nyt'hon, ਜੋ ਕਦੇ ਖੁੱਦ glyffra ਗ੍ਰਹਿ ਵਿੱਚ ਨੈਕਰੋਸਿੰਡੀਕੇਟ ਦੇ ਜੈਨੇਟਿਕ ਤਸਕਰੀ ਦੇ ਜਾਲ ਵਿੱਚ ਫਸਿਆ ਹੋਇਆ ਸੀ। ਉਸਨੇ ਆਪਣੀ ਭੈਣ Zylxa ਦੀ ਆਜ਼ਾਦੀ ਲਈ ਖੁਦ ਨੂੰ ਕੁਰਬਾਨ ਕਰ ਦਿੱਤਾ ਸੀ। ਉਸ ਦੀ ਅੰਤਿਮ ਇੱਛਾ ਸੀ ਕਿ ਹੋਰਾਂ ਨੂੰ ਵੀ ਨੈਕਰੋਸਿੰਡੀਕੇਟ ਦੀ ਮੁੱਠੀ ਵਿੱਚੋਂ ਆਜ਼ਾਦ ਕਰਾਇਆ ਜਾਵੇ। ਇਸ ਮਕਸਦ ਨਾਲ ਉਸਨੇ Zylxa ਨੂੰ ਧਰਤੀ ਤੇ ਭੇਜਿਆ ਸੀ ਕਿ ਏਥੇ ਉਸ ਨੂੰ ਅਪਣੇ ਸਾਥੀ ਮਿਲਣ...

ਅਧਿਆਇ ੨: ਇਕ ਖਤਰਨਾਕ ਯਾਤਰਾ

ਰਾਤ ਦੇ ਹਨੇਰੇ ਵਿੱਚ ਅਜਿਹਾ ਲੱਗ ਰਿਹਾ ਸੀ ਜਿਵੇਂ ਕਾਰ ਸੜਕ 'ਤੇ ਨਹੀਂ, ਸਗੋਂ ਕੁਝ ਉਬੜ-ਖਾਬੜ ਟਿੱਬਿਆਂ 'ਤੇ ਚੱਲ ਰਹੀ ਹੋਵੇ। ਉਸਨੇ ਆਪਣੇ ਫੋਨ 'ਤੇ ਜਗ੍ਹਾ ਦੀ ਸਥਿਤੀ ਜਾਂਚੀ ਤਾਂ ਉਸਨੂੰ ਪਤਾ ਲੱਗਿਆ ਕਿ ਉਹ ਸ਼ਹਿਰ ਤੋਂ ਕਾਫੀ ਦੂਰ ਆ ਚੁੱਕੇ ਆ । ਸੜਕ ਅਸਮਤਲ ਸੀ ਅਤੇ ਡਰਾਈਵਰ ਵੀ ਕਾਰ ਨੂੰ ਸੱਪ ਵਾਂਗ ਚਲਾ ਰਿਹਾ ਸੀ, ਜਿਸ ਕਰਕੇ ਡਿੱਘੀ ਵਿੱਚ ਨੌਜਵਾਨ ਲਈ ਬਹੁਤ ਹੀ ਅਸਹਿਣਸ਼ੀਲ ਹੋ ਰਿਹਾ ਸੀ। ਉਸਨੇ ਆਪਣੇ ਏਅਰਪੌਡ ਹਟਾਏ, ਪਰ ਗੱਡੀ ਦੇ ਗੱਜਦੇ ਇੰਜਣ ਅਤੇ ਚੀਕਦੇ ਗਾਣਿਆ ਨੇ ਉਸਦਾ ਸਿਰ ਪੀੜ ਕਰਨ ਲਾ ਦਿੱਤਾ। ਸੜਕ ਤੇ ਲੰਘਦੀ ਆਵਾਜ਼ਾਈ ਦੇ ਸਾਧਨਾਂ ਦੇ ਹੌਰਨ ਵੀ ਇਸ ਸ਼ੋਰ ਦੇ ਅੱਗੇ ਫਿੱਕੇ ਲੱਗ ਰਹੇ ਸੀ। ਜਿਸ ਤੋਂ ਸਾਫ ਪਤਾ ਲੱਗਦਾ ਸੀ ਕਿ ਡਰਾਈਵਰ ਨੇ ਕੋਈ ਨਸ਼ੇ ਕੀਤਾ ਹੋਇਆ ਸੀ । ਓਹ ਪੂਰੀ ਤਰ੍ਹਾਂ ਨਾਲ ਅਪਣੇ ਹੋਸ਼ ਵਿੱਚ ਨਹੀਂ ਸੀ। ਫਿਰ ਵੀ ਨੌਜਵਾਨ ਨੇ ਡਰਾਈਵਰ ਦੀ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਕਾਰ ਰੋਕ ਦੇਵੇ। ਉਸਨੇ ਡਿੱਘੀ ਦੇ ਢੱਕਣ 'ਤੇ ਮੁੱਕੇ ਮਾਰੇ ਅਤੇ ਚੀਕਿਆ। ਪਰ ਡਰਾਈਵਰ ਆਪਣੀ ਹੀ ਦੁਨੀਆ ਵਿੱਚ ਗੁੰਮ ਸੀ। ਨਸ਼ੇ ਨੇ ਉਸਦੇ ਹੋਸ਼ ਉਡਾਏ ਹੋਏ ਸੀ। ਉਹ ਬੇਲੋੜੀ ਹੌਰਨ ਵਜਾ ਰਿਹਾ ਸੀ ਅਤੇ ਨਾਲ ਲੰਘ ਰਹੇ ਸਾਧਨਾਂ ਨੂੰ ਗਾਲਾਂ ਕੱਢ ਰਿਹਾ ਸੀ। ਉਸਨੇ ਅਪਣੇ ਸੰਗੀਤ ਦੀ ਆਵਾਜ਼ ਹੋਰ ਉੱਚੀ ਕਰ ਲਈ ਅਤੇ ਖੁੱਦ ਵੀ ਬੇਸੁਰੀ ਆਵਾਜ਼ ਵਿੱਚ ਗਾ ਕੇ ਆਨੰਦਿਤ ਹੋ ਰਿਹਾ ਸੀ। ਹੋਰ ਡਰਾਈਵਰ ਉਸਦੀ ਹਰਕਤ ਤੋਂ ਪਰੇਸ਼ਾਨ ਹੁੰਦ...