ਅਧਿਆਇ ੬: ਕਿਸਮਤ ਦੀ ਗੂੰਜ
ਜ਼ਿਲਕਸਾ ਅਤੇ ਨੌਜਵਾਨ ਇੱਕ ਪੋਰਟਲ ਵਿੱਚੋਂ ਨਿਕਲ ਕੇ ਸੁੱਕੀ ਬੰਜਰ ਧਰਤੀ 'ਤੇ ਆ ਡਿੱਗਦੇ ਆ। ਉਨ੍ਹਾਂ ਦੇ ਪੈਰ ਹੇਠਾਂ ਦੀ ਜ਼ਮੀਨ ਸੁੱਕੀ ਤੇ ਬੇਜਾਨ ਸੀ, ਜੋ ਇੱਕ ਅਜੀਬ ਜਿਹੇ ਜਾਮਣੀ ਅਸਮਾਨ ਹੇਠ ਬੇਅੰਤ ਫੈਲੀ ਹੋਈ ਸੀ। ਦੂਰ ਤੱਕ ਨਜ਼ਰ ਮਾਰੇ ਤਾਂ ਵੀ ਕੋਈ ਇਮਾਰਤ ਜਾਂ ਕੋਈ ਇਨਸਾਨੀ ਹੈਸੀਅਤ ਨਜ਼ਰ ਨਹੀਂ ਆਉਂਦੀ ਐ ।
ਜ਼ਿਲਕਸਾ ਆਪਣੇ ਕੱਪੜੇ 'ਤੇ ਲੱਗੀ ਧੂੜ ਝਾੜਦੀ ਹੋਈ ਨੇ ਕਰਾਹ ਕੇ ਕਿਹਾ, “ਤਾਂ… ਇਹ ਹੈ ਜ਼ਿੰਦਗੀ?”
ਨੌਜਵਾਨ ਨੇ ਡੂੰਘੀ ਸਾਹ ਲੈ ਕੇ ਮੁਸਕਰਾ ਕੇ ਕਿਹਾ, “ਹਾਂ ਜੀ ਕਿਉ kyko! ਸਹੀ ਹੈ ਨਾ । ਨਾ ਕੋਈ ਗੋਲੀ ਦੀ ਆਵਾਜ਼ , ਨਾ ਕਿਸੇ ਗੋਲਾਬਾਰੀ ਦੀ । ਸ਼ਾਇਦ ਏਹ ਸ਼ਾਂਤੀ ਤੇਰੀ Zylxa ਨੂੰ ਚੰਗੀ ਨਹੀਂ ਲੱਗਦੀ।”
"ਮੈਂ ਹਾਂ Kyko! ਇੱਕ ਨਵੇਂ ਰੂਪ ਵਿੱਚ ।"
“ਆਹੋ! ਤੂੰ ਆ kyko! ਤੇ ਦੂਜਾ ਤੇਰਾ ਭਾਈ ਸਾਈਕੋ ।” Zylxa ਉਸਨੂੰ ਤਿੱਖੀ ਨਜ਼ਰ ਦੇਖਦੀ ਆ ।
ਨੋਜਵਾਨ ਨੇ ਹੱਸ ਕੇ ਕਹਿੰਦਾ ਆ, “ਅੱਛਾ! ਤਾਂ ਤੈਨੂੰ ਮੇਰਾ ਨਾਂ ਪਤਾ ਚੱਲ ਗਿਆ?”
“ਕੀ ਮਤਲਬ ? ਤੇਰਾ ਨਾਂ ‘ਸਾਈਕੋ’ ਹੈ?”
ਉਹ ਸਿਰ ਹਿਲਾਉਂਦਾ ਹੋਇਆ ਹੱਸਦਾ ਆ।
“ਮਜ਼ਾਕ ਚੰਗਾ ਕਰ ਲੈਂਦਾ ਆ । ਪਰ ਏਥੋਂ ਬਾਹਰ ਨਿਕਲਣ ਬਾਰੇ ਵੀ ਸੋਚਣਾ ਪੈਣਾ... ਮੈਂ ਮੁਰਗੇ ਵਾਂਗੂ ਇਸ ਤੱਪਦੀ ਧੁੱਪ ਵਿੱਚ ਭੁੰਨਿਆ ਨਹੀਂ ਜਾਣਾ ਚਾਹੁੰਦੀ ।" Zylxa ਨੇ ਥੱਕੀ ਹੋਈ ਆਹ ਭਰੀ।
"ਜ਼ਿੰਦਗੀ ਇੱਕ ਵਹਿੰਦੀ ਦਰਿਆ ਵਾਂਗ ਹੁੰਦੀ ਐ—ਇਹ ਆਪਣੇ ਆਪ ਵਗਦੀ ਰਹਿੰਦੀ ਆ। ਇਸਨੂੰ ਕਾਬੂ ਕਰਨ ਦੀ ਕੋਈ ਲੋੜ ਨਹੀਂ।”
"ਵਾਹ ਜੀ ਪ੍ਰੋਫੈਸਰ ਸਾਈਕੋ! ਪਰ ‘ਵਹਿੰਦੀ’ ਜ਼ਿੰਦਗੀ ਸਾਨੂੰ ਰੋਟੀ ਪਾਣੀ ਤਾਂ ਨਹੀਂ ਦੇਵੇਗੀ। ਸਾਨੂੰ ਰੋਟੀ ਦਾ ਜੁਗਾੜ ਖੁੱਦ ਕਰਨਾ ਪੈਣਾ ।"
"ਅਮਰਪਾਲ ਸਿੰਘ, ਮੇਰਾ ਨਾਂ। "ਉਸਨੇ ਅਪਣੇ ਚਾਰ-ਚੁਫੇਰੇ ਤੱਕਦੇ ਹੋਏ ਕਿਹਾ। ਫਿਰ ਮਿੱਟੀ ਨੂੰ ਹੱਥ ਵਿੱਚ ਫੜਿਆ ਤੇ ਮੁੱਠੀ ਘੁੱਟੀ ।
"ਏਹ ਮਿੱਟੀ ਨੂੰ ਸਦੀਆਂ ਤੱਕ ਪਾਣੀ ਨਸੀਬ ਨਹੀਂ ਹੋਇਆ । ਇਸਲਈ ਏਥੇ ਰੁੱਕਣ ਦਾ ਕੋਈ ਤੁੱਕ ਨਹੀਂ ਬਣਦਾ । ਚੱਲ ਦੁਬਾਰਾ ਪੋਰਟਲ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਾਂ"
Zylxa ਨੇ ਆਪਣਾ ਵਾਈਜ਼ਰ ਚਾਲੂ ਕੀਤਾ, ਜੀਵਨ ਦੇ ਕੋਈ ਸੰਕੇਤ ਲੱਭਣ ਲਈ। ਉੱਤਰੀ-ਪੱਛਮੀ ਦਿਸ਼ਾ ਵਿੱਚ ਥੋੜ੍ਹੀ ਜਿਹੀ ਊਰਜਾ ਦੀ ਲਹਿਰ ਦਿਖਾਈ ਦਿੱਤੀ।
“ਉਸ ਪਾਸੇ ਕੁਝ ਹੈ। ਸ਼ਾਇਦ ਕੋਈ ਕਾਲੋਨੀ ਹੋਵੇ,” ਉਸਨੇ ਕਿਹਾ।
“ਚੰਗਾ,” ਉਸਨੇ ਕਿਹਾ। “ਤੂੰ ਜਾ। ਮੈਂ ਇੱਥੇ ਠੀਕ ਹਾਂ।”
"ਕੀ ਮਤਲਬ ‘ਜਾ’? ਤੂੰ ਨਹੀਂ ਆਉਂਦਾ?”
“ਨਹੀਂ। ਤੂੰ ਅਪਣੀ ਸੁਪਰਹੂਮਨ ਪਾਵਰ ਇਸਤੇਮਾਲ ਕਰ ਕੇ ਦੇਖਣਾ ਚਾਹੁੰਦੀ ਆ ਤਾਂ ਸ਼ੌਂਕ ਨਾਲ ਕਰ ਮੈਂ ਐਥੇ ਇੰਤਜ਼ਾਰ ਕਰਾਂਗਾ।”
Zylxa ਨੇ ਤਿੱਖੀ ਨਜ਼ਰ ਨਾਲ ਕਿਹਾ, “ਮਾਫ ਕਰਨਾ! ਮੈਂ ਪਹਿਲਾਂ ਜਾਵਾਂਗੀ । ਪਤਾ ਕਰਾਂਗੀ ।ਫਿਰ ਤੈਨੂੰ ਦੱਸਣ ਆਵਾਂਗੀ।”
"ਮੈਂ ਕਿਸਾਨ ਦਾ ਪੁੱਤ ਆ, ਮੈਂਨੂੰ ਮਿੱਟੀ ਪਰਖਣ ਲਈ ਕਿਸੇ ਓਜ਼ਾਰ ਦੀ ਲੋੜ ਨਹੀਂ । ਇਸਲਈ ਮੈਂ ਯਕੀਨ ਨਾਲ ਕਹਿ ਸਕਦਾ ਏਹ ਜਗ੍ਹਾ ਸਾਡੇ ਰਹਿਣ ਦੇ ਕਾਬਿਲ ਨਹੀਂ ਆ।"
"ਸਹੀ ਆ। ਤੇਰੀ ਗੱਲ ਮੰਨ ਵੀ ਲੈਂਦੇ ਆ ਪਰ ਇੱਕ ਵਾਰ ਤਾਂ ਕਿਸਮਤ ਨਾਲ ਬਚ ਗਏ। ਸਾਨੂੰ ਕੀ ਪਤਾ ਅਗਲੀ ਵਾਰ ਪੋਰਟਲ ਕਿਸ ਜਗ੍ਹਾ ਤੇ ਖੁੱਲੇਗਾ।"
"॥ ਸ਼੍ਰੀ ਅਕਾਲ ਸਹਾਇ ॥"
"ਕੀ ਮਤਲਬ ਹੈ ਤੇਰਾ ?"
"ਕੁੱਝ ਚੀਜ਼ਾਂ ਕਿਸਮਤ ਦੇ ਭਰੋਸੇ ਛੱਡ ਦੇਣੀਆਂ ਚਾਹੀਦੀਆਂ ਆ।"
"ਤੇ ਐਥੇ ਵੀ ਤਾਂ ਤੇਰੀ ਕਿਸਮਤ ਪੁੜੀ ਹੀ ਲੈ ਕੇ ਆਈ ਆ।"
"ਹਾਂ ਤੇਰੀ ਗੱਲ ਜ਼ਾਇਜ਼ ਆ ਪਰ ਸਾਡੇ ਹੱਥ ਪੋਰਟਲ ਜੰਤਰ ਵੀ ਤਾਂ ਕਿਸਮਤ ਨੇ ਫੜਾਇਆ ਆ।"
ਜ਼ਿਲਕਸਾ ਨੇ ਉਸਨੂੰ ਧਿਆਨ ਨਾਲ ਦੇਖਿਆ। ਨਿਰਾਸ਼ਾ ਅਤੇ ਜਿਗਿਆਸਾ ਦੀ ਭਿੜੰਤ ਹੋ ਰਹੀ ਸੀ। ਉਹ ਜਾਣਦੀ ਸੀ ਕਿ ਇਹ ਨੌਜਵਾਨ ਅਪਣੀ ਗੱਲ ਤੇ ਕਿੰਨਾ ਦ੍ਰਿੜ ਹੈ। ਪਰ ਪੋਰਟਲ ਦੇ ਦੁਬਾਰਾ ਇਸਤੇਮਾਲ ਕਰਨ ਤੋਂ ਬਾਅਦ ਵੀ ਕੀ ਪਤਾ ਹਾਲਾਤ ਉਸ ਤੋਂ ਵੀ ਮਾੜੇ ਹੋਏ।
ਉਸਨੇ ਆਹ ਭਰੀ। “ਠੀਕ ਹੈ। ਇੱਕ ਆਖ਼ਰੀ ਵਾਰ। ਚੰਗਾ ਹੋਵੇ ਜਾਂ ਮਾੜਾ—ਮੁੜ ਇਸਨੂੰ ਵਰਤਾਂਗੇ ਨਹੀਂ।”
ਉਸਨੇ ਮੁਸਕਰਾ ਕੇ ਕਿਹਾ, “ਸੌਦਾ ਪੱਕਾ। ਵੈਸੇ ਭੀ "kyko" ਨੇ ਦੱਸਿਆ ਸੀ ਏਹ ਪੋਰ੍ਟਲ ਜੰਤਰ ੨ ਵਾਰ ਹੀ ਵਰਤੋ ਕੀਤਾ ਜਾ ਸਕਦਾ ਹੈ ।"
ਅਗਲੇ ਹੀ ਛਣ ਨੌਜਵਾਨ ਨੇ kyko ਦੀ ਮਦੱਦ ਨਾਲ
ਪੋਰਟਲ ਖੋਲਿਆ । ਉਹ ਬਿਨਾਂ ਝਿਜਕ ਅੰਦਰ ਚਲਾ ਗਿਆ। ਜ਼ਿਲਕਸਾ ਵੀ ਝਿਜਕਦੀ ਹੋਈ ਅੰਦਰ ਚਲੀ ਗਈ।
ਹੁਣ ਪੋਰਟਲ ਉਹ ਇੱਕ ਹਰੇ-ਭਰੇ ਜੰਗਲ ਵਿੱਚ ਖੁੱਲ੍ਹਿਆਂ। ਦੋਨੋ ਇੱਕ ਝਰਨੇ ਦੇ ਸਮੀਪ ਲੰਮੇ ਦਰੱਖਤਾਂ ਵਿੱਚਕਾਰ ਡਿੱਗੇ। ਸਾਹਮਣੇ ਝਰਨਾ ਗੂੰਜ ਰਿਹਾ ਸੀ, ਅਤੇ ਹਵਾ ਵਿੱਚ ਤਾਜਗੀ ਸੀ—ਜਿਵੇਂ ਕੋਈ ਸੁਪਨਾ ਹੋਵੇ ।
ਜ਼ਿਲਕਸਾ ਨੇ ਠੰਡੀ ਆਹ ਭਰੀ, ਉਸ ਦਾ ਤਣਾਅ ਹਟ ਗਿਆ ਸੀ । “ਆਖ਼ਿਰ,” ਉਸਨੇ ਕਿਹਾ। “ਇੱਕ ਅਸਲ ਜਗ੍ਹਾ।”
ਨੌਜਵਾਨ ਨੇ ਗਿੱਲੀ ਮਿੱਟੀ 'ਚ ਉਂਗਲਾਂ ਦਬਾਈਆਂ। “ਜਿੱਥੇ ਸਰੋਤ ਹੁੰਦੇ ਨੇ, ਉੱਥੇ ਖਤਰਾ ਵੀ ਵੱਧ ਹੁੰਦਾ ਹੈ। ਪਰ ....”
“ਹੁਣ ਮੈਂਨੂੰ ਲੱਗਦਾ ਤੇਰੇ ਏਹ ਜਗ੍ਹਾ ਵੀ ਪਸੰਦ ਨਹੀਂ ਆਈ?”
"ਅਜਿਹੀ ਕੋਈ ਗੱਲ ਨਹੀਂ ਜੀ । ਸਿਰਫ ਗੱਲ ਸੱਤਰਕ ਰਹਿਣ ਦੀ ਆ। ਖੂਬਸੂਰਤੀ ਹਮੇਸ਼ਾ ਖ਼ਤਰੇ ਨੂੰ ਆਮਦ ਦਿੰਦੀ ਆ।”
Zylxa ਦਰਿਆ ਵੱਲ ਇਸ਼ਾਰਾ ਕੀਤਾ। “ਚੱਲ । ਫਿਲਹਾਲ ਸਾਨੂੰ ਪਾਣੀ ਤੇ ਖਾਣਾ ਚਾਹੀਦਾ ਤੇ ਏਧਰ ਸਾਹਮਣੇ ਦੇਖ ਫਲਾਂ ਦੇ ਦਰੱਖਤ ਨੇ।”
ਉਹ ਝਰਨੇ ਦੇ ਕੰਢੇ ਵੱਲ ਚਲੇ ਗਏ। ਜ਼ਿਲਕਸਾ ਨੇ ਕੁਝ ਪੱਕੇ ਫਲ ਤੋੜੇ, ਇੱਕ ਉਸ ਵੱਲ ਸੁੱਟਿਆ। ਉਸਨੇ ਫੜਿਆ ਤੇ ਪਾਣੀ ਵਿੱਚ ਸਾਫ਼ ਕੀਤਾ । ਫਿਰ ਮੂੰਹੋਂ ਕੁੱਝ ਬੁੜਬੁੜਾਇਆ ।
“ਇਹ” Zylxa ਨੇ ਕਿਹਾ, "ਸੱਚਮੁੱਚ ਦੀ ਸ਼ਾਂਤ ਜ਼ਿੰਦਗੀ ਆ।”
"ਅਜਿਹੇ ਸਰੋਤ ਭਰਪੂਰ ਜੰਗਲ ਵਿੱਚ ਸ਼ਾਂਤੀ ਕਿਵੇਂ ਹੋ ਸਕਦੀ ਹੈ? ਇਹ ਸੱਚ ਮੁੱਚ ਅਜੀਬ ਹੈ।”
"ਮੈਂ ਹਾਂ Kyko! ਨਵੇਂ ਰੂਪ ਵਿੱਚ ।"
"ਹਾਂ ਜੀ, ਤੈਨੂੰ ਕਿਵੇਂ ਭੁੱਲ ਸਕਦੇ ਆ ! ਤੂੰ ਤਾਂ ਅਜਿਹੇ ਸਵਰਗਨੁਮਾ ਜੰਗਲ ਵਿੱਚ ਲੈ ਕੇ ਆਈ ਆ।"
"ਇੱਧਰ ਦੇਖੋ ਇਸਦੀ ਸਕ੍ਰੀਨ ਤੇ ੯੯% ਦਿਖਾਈ ਦੇ ਰਿਹਾ ਹੈ । ਸ਼ਾਇਦ ਏਹ kyko ਦੀ ਨਵੀਨੀਕਰਨ ਦੇ ਅੰਕ ਨੇ । "
"ਮੈਂ ਹਾਂ Kyko! ਨਵੇਂ ਰੂਪ ਵਿੱਚ।"
"ਉਮੀਦ ਹੈ, ਤੇਰਾ ਅਨੁਮਾਨ ਸਹੀ ਹੋਵੇ ।"
"ਖੈਰ ਪ੍ਰੋਫੈਸਰ "ਸਾਈਕੋ", ਮੇਰਾ ਮਤਲਬ ਅਮਰਪਾਲ ਸਿੰਘ, ਏਹ ਨਾਮ ਕੁੱਝ ਜ਼ਿਆਦਾ ਲੰਬਾ ਨਹੀਂ"
"ਹਾ ਹਾ, ਤੈਨੂੰ ਮੈਂ ਕਿਸ ਪਾਸਿਓ ਛੋਟਾ ਲਗਿਆ?"
"ਹਾਂ ਏਹ ਤਾਂ ਹੈ....ਪਰ ਕੁੱਝ ਅਜਿਹਾ ਜੋ "ਸਾਈਕੋ" ਵਰਗਾ ਲੱਗੇ, ਜਿਵੇਂ ਕਿ exo… exotixGuy…
“ਕੋਈ ਨਾ, ਤੁਸੀਂ ਜੋ ਮਰਜ਼ੀ ਆਖ ਲਿਓ। ਵੈਸੇ ਵੀ ਅਜਿਹੇ ਹਾਲਾਤਾਂ ਵਿੱਚ ਨਾਮ ਜ਼ਿਆਦਾ ਮਾਇਨੇ ਨਹੀਂ ਰਖਦਾ ।”
“ਮੈਂ ਤਾਂ exo ਹੀ ਬੁਲਾਉਣਾ ਜਾਂ ਫਿਰ ਮਿਸਟਰ "ਸਾਈਕੋ"....
ਉਸਦੀ ਗੱਲ ਅਜੇ ਅਧੂਰੀ ਸੀ ਕਿ ਅਚਾਨਕ ਇੱਕ ਭਾਰੀ ਧਮਾਕਾ ਹੋਇਆ। ਦੋਵੇਂ ਚੌਂਕ ਗਏ।
"ਮੈਂ ਹਾਂ Kyko! ਨਵੇਂ ਰੂਪ ਵਿੱਚ।"
"ਐਥੋਂ ੫° ਉੱਤਰ-ਪੂਰਵ ਵੱਲ ਇੱਕ ਸਪੇਸਪੌਡ ਦਰਿਆ ਵਿੱਚ ਡਿੱਗਿਆ ਹੈ। ਗਰਮੀ ਵਿਸ਼ਲੇਸ਼ਣ ਤੋਂ ੩ ਮ੍ਰਿਤਕ, ੨ ਜ਼ਿੰਦਗੀਆਂ ਦੇ ਸੰਕੇਤ ਨੇ ।"
ਅਧਿਆਇ ੬ ਦਾ ਅੰਤ
Comments