ਲਗਭਗ ੧੮-੧੯ ਸਾਲਾਂ ਦਾ ਮੁੱਛ-ਫੁੱਟ ਨੌਜਵਾਨ ਬੇਤਹਾਸ਼ਾ ਭੱਜ ਰਿਹਾ ਸੀ । ਉਸਦੀ ਪੱਗ ਉਸ ਨੂੰ ਭੀੜ ਤੋਂ ਵੱਖਰਾ ਕਰ ਰਹੀ ਸੀ । ਉਹ ਲੋਕਾਂ ਦੀ ਭੀੜ ਨੂੰ ਚੀਰ ਦਾ ਹੋਇਆ, ਆਵਾਜ਼ਾਈ ਦੇ ਸਾਧਨਾਂ ਦੀ ਬਿਨਾਂ ਪ੍ਰਵਾਹ ਕੀਤੇ, ਉਹਨਾਂ ਅੱਗੋਂ ਇੰਜ ਗੁਜਰਿਆ ਜਿਵੇਂ ਮੌਤ ਨੂੰ ਚਕਮਾ ਦੇ ਕੇ ਭੱਜਿਆ ਹੋਵੇ । ਕਦੇ ਭੀੜ ਤੋਂ ਹੁੰਦਾ ਹੋਇਆ, ਕਦੇ ਸੁੰਨਸਾਨ ਗਲੀਆਂ ਵਿੱਚ ਦੀ ਹੁੰਦਾ ਹੋਇਆ, ਬੱਸ ਓਹ ਬੇਤਹਾਸ਼ਾ ਭੱਜ ਰਿਹਾ ਸੀ । ਫਿਰ ਉਹ ਇੱਕ ਗੈਰਾਜ ਅੱਗੇ ਜਾ ਕੇ ਰੁੱਕ ਗਿਆ । ਗੈਰਾਜ ਖ਼ਾਲੀ ਸੀ ‘ਤੇ ਚਾਰ ਚੁਫੇਰੇ ਚੁੱਪ ਪਸਰੀ ਹੋਈ ਸੀ। ਉਸਨੂੰ ਆਪਣੇ ਹਾਂਫਦੇ ਹੋਏ ਸਾਹਾਂ ਦੀ ਆਵਾਜ਼ ਦੇ ਇਲਾਵਾ ਕੁੱਝ ਨਹੀਂ ਸੁਣਾਈ ਦੇ ਰਿਹਾ ਸੀ। ਓਹ ਜਲਦੀ ਨਾਲ ਗੈਰਾਜ ਅੰਦਰ ਵੜਿਆ ਤੇ ਆਲੇ ਦੁਆਲੇ ਦੀਆਂ ਕਾਰਾਂ ਦਾ ਤਾਲਾ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗਿਆ, ਪਰ ਸੁਭਾਵਿਕ ਤੌਰ ਤੇ ਕਾਰਾਂ ਤਾਲਾਬੰਦ ਸਨ । ਇਕ ਤੋਂ ਬਾਦ ਇੱਕ ਜਾਂਚ ਕਰਦਿਆਂ ਉਹ ਹਤਾਸ਼ ਹੋ ਗਿਆ । ਗੁੱਸੇ ਵਿੱਚ ਓਹ ਇੱਕ ਕਾਰ ਦੇ ਕਿੱਕ ਮਾਰ ਦਾ ਤਾਂ ਉਸ ਨੂੰ ਕਾਰ ਦੇ ਪਿਛਲੀ ਪਾਸੇ ਕੁੱਝ ਆਵਾਜ਼ ਸੁਣਾਈ ਦਿੰਦੀ ਹੈ। ਓਹ ਬਿਨਾਂ ਵਕਤ ਜਾਇਆ ਕਰੇ, ਕਾਰ ਦੇ ਪਿਛਲੇ ਪਾਸੇ ਵਲ ਆਇਆ ਤੇ ਦੇਖਦਾ ਹੈ ਕਿ ਕਾਰ ਦੀ ਡਿੱਗੀ ਵਿੱਚ ਥੋੜ੍ਹਾ ਜਿਹਾ ਸੰਨ੍ਹ ਪਿਆ ਹੋਇਆ, ਸ਼ਾਇਦ ਉਸਦਾ ਤਾਲਾ ਸਹੀ ਢੰਗ ਨਾਲ ਲਗਿਆ ਨਹੀਂ ਸੀ, ਜੋ ਉਸਦੇ ਕਿੱਕ ਦੀ ਸੱਟ ਲੱਗਣ ਨਾਲ ਖੁੱਲ ਗਿਆ ਹੋਵੇ, ਪਰ ਉਸ ਨੂੰ ਲੱਗਿਆ ਜਿਵੇਂ ਉਸ ਦੀ ਕਿਸਮਤ ਨੇ ਓਸ ਦਾ ਹੱਥ ਫੜ ਰਾਹ ਦਿਖਾ...