ਰਾਤ ਦੇ ਹਨੇਰੇ ਵਿੱਚ ਅਜਿਹਾ ਲੱਗ ਰਿਹਾ ਸੀ ਜਿਵੇਂ ਕਾਰ ਸੜਕ 'ਤੇ ਨਹੀਂ, ਸਗੋਂ ਕੁਝ ਉਬੜ-ਖਾਬੜ ਟਿੱਬਿਆਂ 'ਤੇ ਚੱਲ ਰਹੀ ਹੋਵੇ। ਉਸਨੇ ਆਪਣੇ ਫੋਨ 'ਤੇ ਜਗ੍ਹਾ ਦੀ ਸਥਿਤੀ ਜਾਂਚੀ ਤਾਂ ਉਸਨੂੰ ਪਤਾ ਲੱਗਿਆ ਕਿ ਉਹ ਸ਼ਹਿਰ ਤੋਂ ਕਾਫੀ ਦੂਰ ਆ ਚੁੱਕੇ ਆ । ਸੜਕ ਅਸਮਤਲ ਸੀ ਅਤੇ ਡਰਾਈਵਰ ਵੀ ਕਾਰ ਨੂੰ ਸੱਪ ਵਾਂਗ ਚਲਾ ਰਿਹਾ ਸੀ, ਜਿਸ ਕਰਕੇ ਡਿੱਘੀ ਵਿੱਚ ਨੌਜਵਾਨ ਲਈ ਬਹੁਤ ਹੀ ਅਸਹਿਣਸ਼ੀਲ ਹੋ ਰਿਹਾ ਸੀ। ਉਸਨੇ ਆਪਣੇ ਏਅਰਪੌਡ ਹਟਾਏ, ਪਰ ਗੱਡੀ ਦੇ ਗੱਜਦੇ ਇੰਜਣ ਅਤੇ ਚੀਕਦੇ ਗਾਣਿਆ ਨੇ ਉਸਦਾ ਸਿਰ ਪੀੜ ਕਰਨ ਲਾ ਦਿੱਤਾ। ਸੜਕ ਤੇ ਲੰਘਦੀ ਆਵਾਜ਼ਾਈ ਦੇ ਸਾਧਨਾਂ ਦੇ ਹੌਰਨ ਵੀ ਇਸ ਸ਼ੋਰ ਦੇ ਅੱਗੇ ਫਿੱਕੇ ਲੱਗ ਰਹੇ ਸੀ। ਜਿਸ ਤੋਂ ਸਾਫ ਪਤਾ ਲੱਗਦਾ ਸੀ ਕਿ ਡਰਾਈਵਰ ਨੇ ਕੋਈ ਨਸ਼ੇ ਕੀਤਾ ਹੋਇਆ ਸੀ । ਓਹ ਪੂਰੀ ਤਰ੍ਹਾਂ ਨਾਲ ਅਪਣੇ ਹੋਸ਼ ਵਿੱਚ ਨਹੀਂ ਸੀ। ਫਿਰ ਵੀ ਨੌਜਵਾਨ ਨੇ ਡਰਾਈਵਰ ਦੀ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਕਾਰ ਰੋਕ ਦੇਵੇ। ਉਸਨੇ ਡਿੱਘੀ ਦੇ ਢੱਕਣ 'ਤੇ ਮੁੱਕੇ ਮਾਰੇ ਅਤੇ ਚੀਕਿਆ।
ਪਰ ਡਰਾਈਵਰ ਆਪਣੀ ਹੀ ਦੁਨੀਆ ਵਿੱਚ ਗੁੰਮ ਸੀ। ਨਸ਼ੇ ਨੇ ਉਸਦੇ ਹੋਸ਼ ਉਡਾਏ ਹੋਏ ਸੀ। ਉਹ ਬੇਲੋੜੀ ਹੌਰਨ ਵਜਾ ਰਿਹਾ ਸੀ ਅਤੇ ਨਾਲ ਲੰਘ ਰਹੇ ਸਾਧਨਾਂ ਨੂੰ ਗਾਲਾਂ ਕੱਢ ਰਿਹਾ ਸੀ। ਉਸਨੇ ਅਪਣੇ ਸੰਗੀਤ ਦੀ ਆਵਾਜ਼ ਹੋਰ ਉੱਚੀ ਕਰ ਲਈ ਅਤੇ ਖੁੱਦ ਵੀ ਬੇਸੁਰੀ ਆਵਾਜ਼ ਵਿੱਚ ਗਾ ਕੇ ਆਨੰਦਿਤ ਹੋ ਰਿਹਾ ਸੀ। ਹੋਰ ਡਰਾਈਵਰ ਉਸਦੀ ਹਰਕਤ ਤੋਂ ਪਰੇਸ਼ਾਨ ਹੁੰਦੇ ਨੇ, ਪਰ ਉਹ ਸਭ ਤੋਂ ਬੇਪਰਵਾਹ ਹੁੰਦਾ ਅਪਣੀ ਮਸਤੀ ਚ ਜਾ ਰਿਹਾ ਸੀ।
ਅਚਾਨਕ, ਕਾਰ ਇੱਕ ਉਖਲੀ 'ਚ ਲੱਗੀ ਅਤੇ ਡਿੱਘੀ ਵਿੱਚ ਪਏ ਨੌਜਵਾਨ 'ਤੇ ਢੂਈ ਵਿੱਚ ਕੁੱਝ ਖੁੱਭਿਆ। ਉਸਨੇ ਫੋਨ ਦੀ ਟਾਰਚ ਚਲਾਈ ਅਤੇ ਵੇਖਿਆ ਕਿ ਇਹ ਲੋਹੇ ਦੀ ਰਾਡ ਸੀ, ਜੋ ਟਾਇਰ ਬਦਲਣ ਜਾਂ ਜੈਕ ਨਾਲ ਕਾਰ ਚੁੱਕਣ ਲਈ ਹੁੰਦੀ ਆ। ਉਸਨੇ ਰਾਡ ਨੂੰ ਡਿੱਘੀ ਲਾਕ ਵਿੱਚ ਫਸਾਇਆ ਅਤੇ ਹੱਥੋਂ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਰੰਗ ਲਿਆਈ ਅਤੇ ਢੱਕਣ ਖੁਲ ਗਿਆ। ਉਸਨੇ ਥੋੜਾ ਜਿਹਾ ਢੱਕਣ ਖੋਲ ਕੇ ਬਾਹਰ ਝਾਤੀ ਮਾਰੀ। ਪਿੱਛੇ ਸੜਕ ਖਾਲੀ ਸੀ, ਪਰ ਗੀਤਾਂ ਦੀ ਚੀਕਦਾਰ ਆਵਾਜ਼ ਹਵਾ ਵਿੱਚ ਅੰਦਰ ਨਾਲੋਂ ਜ਼ਿਆਦਾ ਗੂੰਜ ਰਹੀ ਸੀ। ਉਸਨੇ ਮੁੜ ਏਅਰਪੋਡ ਪਾ ਲਏ ਅਤੇ ਆਪਣੇ ਆਪ ਨੂੰ ਕਿਹਾ, "ਚਲੋ ਚੰਗਾ ਹੋਇਆ, ਹੁਣ ਰਾਤ ਦੇ ਸਫਰ ਦਾ ਆਨੰਦ ਲੈ ਲੈਣੇ ਆ।"
ਫਿਰ ਅੱਗੇ ਚੌਰਸਤੇ ਤੇ ਸਪੀਡ ਬ੍ਰੇਕਰ ਆਉਂਦੇ ਆ ਪਰ ਕਾਰ ਡਰਾਈਵਰ ਬਿਨਾਂ ਪ੍ਰਵਾਹ ਬ੍ਰੇਕਰ ਉਤੋਂ ਦੀ ਲਗਾਉਂਦਾ ਹੈ । ਜਿਸ ਨਾਲ ਕਾਰ ਸਾਇਡ ਤੇ ਜਾਂਦੀ ਕਾਰ ਨਾਲ ਟਰਕਾਉਂਦੀ ਹੈ। ਦੂਜੀ ਕਾਰ ਦਾ ਡਰਾਈਵਰ ਉਸ ਗਾਲਾਂ ਕੱਢ ਦਾ ਤਾਂ ਓਹ ਕਾਰ ਹੋਰ ਤੇਜ਼ ਕਰ ਲੈਂਦਾ। ਪਿੱਛੇ ਡਿੱਘੀ ਵਿੱਚ ਪਿਆ ਨੌਜਵਾਨ ਬੁੜਬੜ੍ਹਾਉਂਦਾ ,"ਇਹ ਤਾਂ ਸਾਲਾ, ਅੱਜ ਨਹੀਂ ਸਿਰੇ ਪਹੁੰਚਦਾ। ਏਹ ਤਾਂ ਅੱਜ ਓਹ ਹੋਈ ਅਖੇ, "ਅਸਮਾਨ ਤੋਂ ਡਿੱਗ ਖੰਜੂਰ ਤੇ ਅਟਕੇ".....
ਪਰ ਅਚਾਨਕ ਪਿੱਛੇ ਹਨੇਰੇ ਵਿੱਚੋਂ ਗੱਡੀਆਂ ਦੀਆਂ ਲਾਇਟਾਂ ਆਉਂਦੀਆਂ ਦਿਖਦਿਆਂ ਤੇ ਫ਼ਿਰ ਓਹ ਸਿੱਧਾ ਗੋਲੀਬਾਰੀ ਸ਼ੁਰੂ ਕਰ ਦਿੰਦੀਆਂ। ਜਿਸਤੋਂ ਓਹ ਮੁਸ਼ਕਿਲ ਨਾਲ ਬਚਿਆ— ਸ਼ਾਇਦ ਚੰਗੀ ਕਿਸਮਤ ਕਰਕੇ। ਉਸਨੇ ਢੱਕਣ ਥੱਲੇ ਕਰ ਲਿਆ ਅਤੇ ਆਪਣੇ ਆਪ ਨੂੰ ਢੱਕ ਲਿਆ। ਗੋਲੀਬਾਰੀ ਦੇ ਵਿਚਕਾਰ, ਇੱਕ ਕਾਰ ਨੇ ਨੇੜੇ ਆਉਂਦੀ ਤਾਂ ਉਸਦੀ ਪਲੇਟ 'ਤੇ "D" ਅਤੇ "H" ਦੇ ਲੋਗੋ ਦਿਖਾਈ ਦਿੰਦਾ ਹੈ। ਉਹ ਤੁਰੰਤ ਪਛਾਣ ਗਿਆ—ਇਹ Dark Heldar ਗੈਂਗ ਦੇ ਮੈਂਬਰ ਹੀ ਹਨ । ਪਰ ਇਹ ਇੰਨੀ ਦੂਰ ਤੱਕ ਉਸਦਾ ਪਿੱਛਾ ਕਿਵੇਂ ਕਰ ਸਕਦੇ ਆ ਤੇ ਐਨੀ ਦੂਰ ਉਸਦਾ ਰਾਤ ਦੇ ਹਨੇਰੇ ਵਿੱਚ ਪਤਾ ਕਿਵੇਂ ਚੱਲਿਆ । ਬਹੁਤ ਸਾਰੇ ਸਵਾਲ ਦੁਬਾਰਾ ਖੜ੍ਹੇ ਹੋ ਗਏ ਪਰ ਜਵਾਬ ਕਿਸੇ ਦਾ ਨਹੀਂ ਪਤਾ ਸੀ ।
ਲੱਗਦਾ ਡਰਾਈਵਰ ਹੁਣ ਹੋਸ਼ ਵਿੱਚ ਆ ਗਿਆ ਸੀ। ਮੌਤ ਦੇ ਡਰ ਨੇ ਉਸਨੂੰ ਜਿਵੇਂ ਹੋਸ਼ ਵਿੱਚ ਲਿਆ ਦਿੱਤਾ ਸੀ। ਜਿਵੇਂ ਕਿ ਕਹਾਵਤ ਹੈ, "ਮੌਤ ਦੇ ਡਰ ਨਾਲ ਭੂਤ ਵੀ ਨੱਚ ਪੈਂਦੇ ਹਨ।" ਉਸਨੇ ਐਕਸਲੇਟਰ ਨੂੰ ਪੂਰਾ ਦਬਾ ਦਿੱਤਾ ਅਤੇ ਕਾਰ ਹਵਾ ਵਾਂਗ ਦੌੜੀ। ਉਹ ਕਾਰ ਨੂੰ ਆਸੇ-ਪਾਸੇ ਚਲਾਉਂਦਾ ਲੈ ਜਾ ਰਿਹਾ ਸੀ ਤਾਂ ਜੋ ਗੈਂਗ ਮੈਂਬਰ ਗੋਲੀ ਦਾ ਨਿਸ਼ਾਨਾ ਉੱਕਾ ਸਕੇ। ਇਹ ਉਲਟ-ਪੁਲਟ ਚਾਲ ਨੌਜਵਾਨ ਲਈ ਹੋਰ ਵੀ ਔਖੀ ਸੀ, ਪਰ ਫਿਲਹਾਲ ਉਹਨਾਂ ਦੀ ਜਾਨ ਬਚਾ ਰਹੀ ਸੀ। ਡਰਾਈਵਰ ਨੇ ਸਾਰੇ ਟ੍ਰੈਫਿਕ ਨਿਯਮ ਅਣਡਿੱਠੇ ਕਰ ਦਿੱਤੇ। ਕਦੇ ਤੇਜ਼ ਮੋੜ ਅਤੇ ਅਚਾਨਕ ਬਰੇਕਾਂ ਨੇ ਨੌਜਵਾਨ ਨੂੰ ਡਿੱਘੀ ਵਿੱਚ ਝਟਕੇ ਦਿੱਤੇ, ਪਰ ਉਹ ਢੱਕਣ ਨੂੰ ਜ਼ੋਰ ਨਾਲ ਫੜ ਕੇ ਲਟਕਿਆ ਰਿਹਾ।
ਗੈਂਗ ਮੈਂਬਰ ਗੋਲੀਆਂ ਵੀ ਚਲਾਉਂਦੇ ਰਹੇ, ਪਰ ਡਰਾਈਵਰ ਦੀ ਉਲਟ-ਪੁਲਟ ਚਾਲ ਅਤੇ ਸੜਕ ਤੇ ਉਖਲੀਆਂ ਕਰਕੇ ਨੇ ਉਨ੍ਹਾਂ ਦੀ ਨਿਸ਼ਾਨਬਾਜ਼ੀ ਉੱਕ ਜਾਂਦੀ। ਅੱਗੇ ਜਾ ਕੇ ਰਸਤਾ ਪਹਾੜੀ ਹੋ ਜਾਂਦਾ ਹੈ ਅਤੇ ਗੈਂਗ ਨੇ ਆਪਣੀ ਰਣਨੀਤੀ ਬਦਲ ਲੈਂਦੇ ਨੇ । ਉਹ ਕਾਰ ਦੇ ਟਾਇਰਾਂ ਨੂੰ ਨਿਸ਼ਾਨਾ ਬਣਾਉਣ ਲੱਗ ਜਾਂਦੇ ਆ। ਗੋਲੀਬਾਰੀ ਦੇ ਵਿਚਕਾਰ, ਕੋਈ ਗੋਲੀ ਟਾਇਰ 'ਚ ਲੱਗੀ ਜਿਸ ਨਾਲ ਟਾਇਰ ਫੱਟਣ ਦਾ ਧਮਾਕਾ ਹੁੰਦਾ ਆ। ਡਰਾਈਵਰ ਤੋਂ ਹੁਣ ਕਾਰ ਕਾਬੂ ਵਿੱਚ ਨਹੀਂ ਆਉਂਦੀ ਤੇ ਇੱਕ ਪਾਸੇ ਵੱਲ ਖਿੱਚਣ ਲੱਗ ਜਾਂਦੀ ਆ। ਉਹ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰਦਾ , ਪਰ ਆਖੀਰ ਕਾਰ ਇੱਕ ਪੱਥਰ ਨਾਲ ਟਕਰਾਉਂਦੀ ਹੋਈ ਥੱਲੇ ਖਾਈ ਵਿੱਚ ਉੱਲਟ ਜਾਂਦੀ ਆ।
ਕਾਰ ਦੀ ਬੇ-ਤਰਤੀਬਾ ਉਲਟ-ਫੇਰ ਵਿਚ ਡਿੱਘੀ ਅੰਦਰ ਨੌਜਵਾਨ,ਜੋ ਆਪਣੀ ਪਕੜ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਦੀ ਪਕੜ ਵੀ ਕਮਜ਼ੋਰ ਪੈਂਦੀ ਜਾਂਦੀ ਆ। ਫਿਰ ਅਚਾਨਕ, ਇੱਕ ਭਾਰੀ ਝਟਕੇ ਨਾਲ ਉਹ ਡਿੱਘੀ ਤੋਂ ਬਾਹਰ ਦਰੱਖਤਾਂ ਵੱਲ ਉਲਟ ਜਾਂਦਾ । ਉਹ ਕੁਝ ਪਲਾਂ ਲਈ ਟਾਹਣੀਆਂ ਵਿੱਚ ਦੀ ਹੁੰਦਾ ਹੋਇਆ ਜ਼ਮੀਨ 'ਤੇ ਆ ਡਿੱਗਦਾ।
ਉਸਦਾ ਸਰੀਰ ਪੂਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ, ਪਰ ਉਹ ਜ਼ਿੰਦਾ ਸੀ।ਓਹ ਕਾਰ ਵੱਲ ਦੇਖਦਾ, ਕਿ ਕਾਰ ਡਰਾਈਵਰ ਕਾਰ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਪਰ ਉਹ ਸਟੀਅਰਿੰਗ 'ਚ ਫਸ ਜਾਂਦਾ। ਨੌਜਵਾਨ ਉੱਠ ਕੇ ਕਾਰ ਡਰਾਈਵਰ ਵੱਲ ਬਚਾਉਣ ਲਈ ਭੱਜਦਾ। ਪਰ ਐਨੇ ਵਿੱਚ ਇੱਕ ਰਾਕਟ ਨੇ ਕਾਰ ਦੇ ਪਰਖੱਚੇ ਉਡਾ ਦਿੰਦਾ। ਕਾਰ ਦਾ ਧਮਾਕਾ ਉਸ ਨੂੰ ਦੂਰ ਵਗਾਹ ਸੁਟ ਦਾ। ਓਧਰ ਦੂਰ ਪਹਾੜ 'ਤੇ ਗੈਂਗ ਮੈਂਬਰਾਂ ਦੀ ਹਵਾਈ ਫਾਇਰ ਵਾਲੀ ਗੋਲੀਬਾਰੀ ਕੀਤੀ ਜਾਂਦੀ ਆ। ਏਧਰ ਉਹ ਇਕੱਲਾ ਸੀ , ਥੱਕਿਆ ਹੋਇਆ ਅਤੇ ਜ਼ਖ਼ਮੀ ਸੀ ਪਰ ਅਜੇ ਜ਼ਿੰਦਾ ਸੀ ।
ਇੱਕ ਤੋਂ ਬਾਅਦ ਇੱਕ ਅੱਜ ਜ਼ਿੰਦਗੀ ਵਿੱਚ ਦੋ ਜ਼ਿੰਦਾ ਇਨਸਾਨ ਉਸ ਦੀਆਂ ਅੱਖਾਂ ਸਾਹਮਣੇ ਲਾਸ਼ ਬਣ ਜਾਂਦੇ ਆ । ਉਹ ਬੇਬੱਸ ਖੜ੍ਹਾ ਦੇਖਦਾ ਰਹਿੰਦਾ। ਓਹ ਕੁੱਝ ਨਹੀਂ ਕਰ ਪਾਉਂਦਾ। ਪਰ ਉਹ ਜਾਣਦਾ ਸੀ ਕਿ ਇੱਥੋਂ ਜਲਦੀ ਨਿਕਲਣਾ ਪਵੇਗਾ। ਜੰਗਲ ਵਿੱਚ ਜਾਨਵਰਾਂ ਦਾ ਖਤਰਾ ਵੀ ਸੀ। ਉਸਨੇ ਆਪਣੀ ਪੱਗ ਨੂੰ ਫਾੜ ਕੇ ਜ਼ਖਮਾਂ 'ਤੇ ਬੰਨ੍ਹਿਆ ਅਤੇ ਬਾਕੀ ਕਪੜਾ ਸਿਰ 'ਤੇ ਲਪੇਟ ਲਿਆ। ਫਿਰ ਉਹ ਅੱਗੇ ਵੱਧਿਆ ।
ਪਰ ਉਸਨੇ ਅਜੇ ਕੁਝ ਦੂਰੀ ਤੈਅ ਕੀਤੀ ਸੀ ਕਿ ਅਖ਼ੀਰਕਾਰ ਉਸਦਾ ਸਰੀਰ ਜਵਾਬ ਦੇ ਗਿਆ। ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ, ਪਰ ਇੱਕ ਅਜੀਬ ਹਨੇਰਾ ਨੇ ਉਸ ਨੂੰ ਅਪਣੇ ਆਗੋਸ਼ ਵਿੱਚ ਲੈ ਲੈਂਦਾ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪੈਂਦਾ ਆ।
ਅਧਿਆਇ ੨ ਦਾ ਅੰਤ
Comments