ਇਸ ਭਿਆਨਕ ਧਮਾਕੇ ਦੀ ਗੜਗੜਾਹਟ ਸੁੰਨਸਾਨ ਵਾਦੀ ਦੀ ਚੁੱਪੀ ਨੂੰ ਚੀਰ ਗਈ। ਇਸ ਦੀ ਗੂੰਜ Glyffra ਗ੍ਰਹਿ ਦੀ, Zylxa ਦੇ ਕੰਨਾਂ ਤੱਕ ਪਹੁੰਚੀ । ਧਰਤੀ 'ਤੇ ਉਸਦੀ ਮੌਜੂਦਗੀ ਰਹੱਸਮਈ ਸੀ, ਉਸਦਾ ਮਿਸ਼ਨ ਹਨੇਰੇ ਅਤੇ ਗੁਮਨਾਮੀ ਵਿੱਚ ਡੁੱਬਿਆ ਹੋਇਆ ਸੀ। ਉਹ ਇੱਕ ਏ.ਆਈ. ਕਾਤਲ ਸੀ , ਜਿਸ ਕੋਲ ਸਵੈ-ਇਲਾਜ ਕਰਨ ਵਾਲੇ ਨੈਨੋਬੋਟਸ ਵਰਗੀ ਆਧੁਨਿਕ ਤਕਨੀਕ ਸੀ, ਉਹ ਜੈਵਿਕ ਅਤੇ ਮਕੈਨੀਕਲ ਸ਼ਮਤਾ ਦਾ ਸੁਮੇਲ ਸੀ, ਜੋ ਉਸਦੇ ਆਪਣੇ ਗ੍ਰਹਿ ਦੇ ਆਧੁਨਿਕ ਤਕਨੀਕੀ ਅਜੂਬਿਆਂ ਦਾ ਪ੍ਰਮਾਣ ਸੀ।
ਉਸ ਦੇ ਮੱਥੇ ਦੇ ਸੁਨਹਿਰੀ ਬੈਂਡ ਤੋਂ ਇਲਾਵਾ ਜ਼ਾਇਲਕਸਾ ਗੂੜੇ ਨੀਲੇ ਸੁਰਮਈ ਰੰਗ ਦੇ ਇੱਕ ਸਲੀਕ ਪਹਿਰਾਵਾ ਵਿੱਚ ਸੀ। ਇੱਕ ਅਨੁਵਾਦਕ ਯੰਤਰ ਉਸਦੇ ਕੰਨ ਵਿੱਚ ਲੱਗਿਆ ਹੋਇਆ ਸੀ, ਜੋ ਉਸਦੇ ਸੰਸਾਰ ਅਤੇ ਸਾਡੇ ਸੰਸਾਰ ਵਿਚਕਾਰ ਭਾਸ਼ਾਈ ਖਾਈ (ਰੁਕਾਵਟ ) ਨੂੰ ਪੂਰਾ ਕਰਦਾ ਸੀ। ਧਰਤੀ 'ਤੇ ਉਸਦੀ ਆਮਦ ਚਾਹੇ ਰਹਸਮਈ ਸੀ ਪਰ ਧਰਤੀ ਨਾਲ ਉਸਦਾ ਨਾਤਾ ਬਹੁਤ ਹੀ ਖਾਸ ਸੀ ।
ਉਸਦਾ ਭਰਾ nyt'hon, ਜੋ ਕਦੇ ਖੁੱਦ glyffra ਗ੍ਰਹਿ ਵਿੱਚ ਨੈਕਰੋਸਿੰਡੀਕੇਟ ਦੇ ਜੈਨੇਟਿਕ ਤਸਕਰੀ ਦੇ ਜਾਲ ਵਿੱਚ ਫਸਿਆ ਹੋਇਆ ਸੀ। ਉਸਨੇ ਆਪਣੀ ਭੈਣ Zylxa ਦੀ ਆਜ਼ਾਦੀ ਲਈ ਖੁਦ ਨੂੰ ਕੁਰਬਾਨ ਕਰ ਦਿੱਤਾ ਸੀ। ਉਸ ਦੀ ਅੰਤਿਮ ਇੱਛਾ ਸੀ ਕਿ ਹੋਰਾਂ ਨੂੰ ਵੀ ਨੈਕਰੋਸਿੰਡੀਕੇਟ ਦੀ ਮੁੱਠੀ ਵਿੱਚੋਂ ਆਜ਼ਾਦ ਕਰਾਇਆ ਜਾਵੇ। ਇਸ ਮਕਸਦ ਨਾਲ ਉਸਨੇ Zylxa ਨੂੰ ਧਰਤੀ ਤੇ ਭੇਜਿਆ ਸੀ ਕਿ ਏਥੇ ਉਸ ਨੂੰ ਅਪਣੇ ਸਾਥੀ ਮਿਲਣਗੇ ਜੋ ਕਿ ਉਸਦੇ ਮਕਸਦ ਵਿੱਚ ਉਸਦਾ ਸਾਥ ਦੇਣਗੇ ਪਰ Zylxa ਨੇ ਧਰਤੀ ਤੇ ਆਕੇ ਇਸ ਸੰਸਾਰ ਦੇ ਭਿਆਨਕ ਦ੍ਰਿਸ਼ਾਂ ਦਰਸਾਉਂਦੀ ਜੋ ਤਸਵੀਰ ਦੇਖੀ ਸੀ ਓਹ ਕੋਈ NecroSyndicate ਦੀ ਸੋਚ ਨਾਲੋਂ ਘੱਟ ਨਹੀਂ ਸੀ - ਗੁਲਾਮੀ, ਤਸੀਹੇ, ਅਤੇ ਪਾਵਰ ਦੀ ਹੌੜ ਵਾਲਿਆਂ ਦੀ ਗਿਣਤੀ ਕੋਈ ਇਥੇ ਵੀ ਘੱਟ ਨਹੀਂ ਸੀ । ਏਹੀ ਕਾਰਨ ਸੀ ਕਿ ਉਸਨੇ ਖੁਦ ਨੂੰ ਇਸ ਤੋਂ ਅਲੱਗ ਰੱਖਿਆ ਹੋਇਆ ਸੀ, ਪਰ ਜਦੋਂ ਕਿਤੇ ਕਿਸਮਤ ਨੇ ਕਿਸੇ ਦਰਿੰਦੇ ਨਾਲ ਉਸਦਾ ਮੇਲ ਕਰਵਾਇਆ, ਉਸਨੇ ਬੇਝਿਜਕ ਉਸਨੂੰ ਦੁਨੀਆ ਤੋਂ ਪਾਰ ਲੰਘਾਇਆ ।
ਅੱਜ ਇਸ ਧਮਾਕੇ ਨੇ ਉਸਦੇ ਅੰਦਰ ਉਤਸੁਕਤਾ ਨੂੰ ਜਗਾਇਆ। ਕਿਉ ਕਿ ਇਸ ਇਲਾਕੇ ਵਿੱਚ ਆਮ ਲੋਕਾਂ ਦਾ ਆਉਣਾ ਜਾਣਾ ਵਰਜਿਤ ਸੀ । ਉਸਨੇ ਆਪਣੀ ਉੱਨਤ ਨਿਗਰਾਨੀ ਪ੍ਰਣਾਲੀ ਨੂੰ ਕਿਰਿਆਸ਼ੀਲ ਕੀਤਾ, ਜਿਸ ਨਾਲ ਜੰਗਲ ਦੇ ਨੇੜੇ ਧਮਾਕੇ ਦੇ ਕੇਂਦਰ ਦਾ ਪਤਾ ਲਗਾਇਆ ਜਾ ਸਕੇ। ਫਿਰ ਆਪਣੀ ਹੋਵਰ ਬਾਈਕ ਕੱਢੀ। ਏਹ ਵੀ gylffran ਇੰਜੀਨੀਅਰਿੰਗ ਦਾ ਇੱਕ ਹੋਰ ਅਜੂਬਾ ਜੋ ਕਿ ਅਦਿੱਖ ਹੋਣ ਦੀ ਸਮਰਥ ਦੇ ਨਾਲ਼-ਨਾਲ ਹਰ ਤਰ੍ਹਾਂ ਦੇ ਜ਼ਮੀਨੀ, ਪੱਥਰਾਟੀ, ਪਾਣੀ ਦਾ ਰਸਤਾ ਤਹਿ ਕਰ ਸਕਦਾ ਸੀ। ਹੋਵਰਬਾਈਕ ਤੇ ਸਵਾਰ ਹੋ ਕੇ ਧਮਾਕੇ ਵਾਲੀ ਦਿਸ਼ਾ ਵੱਲ ਨੂੰ ਕੂਚ ਕੀਤਾ ।
ਘਟਨਾ ਸਥਾਨ 'ਤੇ ਪਹੁੰਚਣ 'ਤੇ ਉਸ ਨੂੰ ਜ਼ਿਆਦਾ ਸਮਾਂ ਨਹੀਂ ਲੱਗਿਆ । ਉਸਨੇ ਉੱਥੇ ਜਾ ਕੇ ਕਾਰ ਦਾ ਮਲਬਾ ਦੇਖਿਆ ਅਤੇ ਮਲਬੇ ਦੇ ਵਿਚਕਾਰ, ਕਾਰ ਡਰਾਈਵਰ ਦੀ ਅੱਧ-ਜਲੀ ਹੋਈ ਲਾਸ਼ ਦੇਖੀ। ਉਸਨੇ ਅਪਣੀ neuroscan ਨਾਲ ਜਾਂਚਿਆ, ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ । ਉਸਨੇ ਆਸ-ਪਾਸ ਦੇਖਿਆ ਤਾਂ, ਨਾਲ ਦੀਆਂ ਝਾੜੀਆਂ ਵਿੱਚ ਇੱਕ ਨੌਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ। ਓਹ ਅਜੇ ਜ਼ਿੰਦਾ ਸੀ ,ਪਰ ਉਸਦੀ ਜ਼ਿੰਦਗੀ ਖਤਰੇ ਵਿੱਚ ਸੀ । ਜ਼ਾਇਲਕਸਾ ਕੋਲ ਕੋਈ ਰਵਾਇਤੀ ਸਹਾਇਤਾ ਵਿਕਲਪ ਨਹੀਂ ਸੀ। ਤੇਜ਼ੀ ਨਾਲ ਫੈਸਲਾ ਲੈਂਦੇ ਹੋਏ, ਉਸਨੇ ਉਸਨੂੰ ਆਪਣੇ ਅੱਡੇ 'ਤੇ ਲੈ ਜਾਣਾ ਠੀਕ ਸਮਝਿਆ। ਉਸਨੂੰ ਅਪਣੀ ਸੁਪਰ ਹੂਮਨ ਪਾਵਰ ਨਾਲ ਆਸਾਨੀ ਨਾਲ ਉਸ ਨੂੰ ਹੋਵਰਬਾਈਕ ਤੇ ਲੱਦਿਆ ਤੇ ਅਪਣੇ ਅੱਡੇ ਤੇ ਲੈ ਆਈ । ਜਿੱਥੇ ਉਸ ਦਾ ਇਲਾਜ਼ ਸ਼ੁਰੂ ਕੀਤਾ । ਉਸਨੇ ਨੈਨੋਬੋਟਸ ਨੂੰ ਉਸਦੇ ਜ਼ਖਮਾਂ ਨੂੰ ਠੀਕ ਕਰਨ ਲਈ ਲਗਾਇਆ, ਜੋ ਕਿ ਮੱਚੀ ਹੋਈ ਚਮੜੀ ਨੂੰ ਆਪਣੇ ਸੂਖਮ ਜਾਦੂ ਨੂੰ ਬੁਣਨਾ ਸ਼ੁਰੂ ਕਰ ਦਿੰਦੇ ਹਨ ।
ਫਿਰ ਉਹ ਉਸਦੇ ਕੋਲ ਬੈਠ ਜਾਂਦੀ ਹੈ ਤੇ ਗੌਰ ਨਾਲ ਉਸ ਨੂੰ ਨਿਹਾਰਦੀ ਹੋਈ ਬੋਲਦੀ ਆ ,
“ਹੇ, ਕੀ ਤੁਸੀਂ ਮੈਨੂੰ ਸੁਣ ਸਕਦੇ ਹੋ? ਮੈਂ ਜ਼ਾਇਲਕਸਾ, ਜ਼ਾਇਲਕਸਾ ਗਾਇਗਰਾ ਹਾਂ। ਮੈਂ ਤੁਹਾਡੀ ਮਦਦ ਕਰਨ ਲਈ ਇੱਥੇ ਹਾਂ।" ਪਰ ਉਹ ਚੁੱਪਚਾਪ ਪਿਆ ਰਿਹਾ, ਬੇਹੋਸ਼ੀ ਦੀਆਂ ਡੂੰਘਾਈਆਂ ਵਿੱਚ ਗੁੰਮ ਹੋਇਆ ।
ਪਰ ਬੇਸਬਰੀ Zylxa ਨੂੰ ਖਾਣ ਲੱਗ ਜਾਂਦੀ ਹੈ। ਕਿੰਨੇ ਸਵਾਲ ਉਸਦੇ ਦਿਮਾਗ ਵਿੱਚ ਆਉਂਦੇ ਨੇ ।
"ਕੀ ਓਹ ਸਹੀ ਵਿੱਚ ਇਲਾਜ ਦਾ ਹੱਕਦਾਰ ਹੈ?"
"ਕੀ ਮੈਂ ਕਿਸੇ ਗ਼ਲਤ ਇਨਸਾਨ ਨੂੰ ਤਾਂ ਨਹੀਂ ਚੁੱਕ ਲਿਆਈ?"
"ਲੱਗਦਾ ਤਾਂ ਸਹੀ ਹੈ ਪਰ ਕਿਸੇ ਦੇ ਚਿਹਰੇ ਤੇ ਥੋੜ੍ਹਾ ਲਿਖਿਆ ਹੁੰਦਾ ,ਕੌਣ ਸਹੀ-ਕੌਣ ਗ਼ਲਤ?"
ਫਿਰ ਓਹ ਅਪਣੇ console ਜੰਤਰਾਂ ਤੇ ਟ੍ਰੈਕ ਕਰਦੀ ਆ
"ਹੇ kyko, ਮੈਂਨੂੰ ਇਸ ਸ਼ਕਸ਼ ਬਾਰੇ ਦੱਸੋ..……
"ਹੇ Zylxa, ਜ਼ਰੂਰ ਮੈਂ ਦੇਖਦਾ ਮੈਂਨੂੰ ਕੀ ਲੱਭਦਾ ਹੈ .....
ਹਾਂ ਏਹ ਕੋਈ ਇੰਡੀਅਨ ਆ !
"ਹੁਣ ਏਹ ਇੰਡੀਅਨ ਕੌਣ ਹੁੰਦੇ ਆ ?"
"ਰੁਕੋ! ਦੱਸਦਾ ! ਏਹ ਸਿੰਧੂ ਦਰੀਆ ਦੇ ਵਸਨੀਕ, ਇਸ ਦੁਨਿਆ ਦੀ ਇੱਕ ਅਲੱਗ ਨਸਲ ਦੀ ਸ਼ਾਖਾ ਹੈ, ਜੋ ਇੱਕ ਜ਼ਮਾਨੇ ਵਿੱਚ ਯੂਰੋਪ ਦੇ ਵਸਨੀਕਾਂ ਨਾਲੋਂ ਕਾਫ਼ੀ ਵੱਖਰੀ ਤੇ ਐਡਵਾਂਸ ਸੀ। ਪਰ ਫਿਰ ਯੂਰਪ ਦੇ ਵੈਦਿਕ ਕਲਚਰ ਵਿੱਚ ਲੁਪਤ ਹੋ ਗਈ । "
"ਅਜਿਹਾ ਕੀ ਹੋਇਆ ਹੋ ਸਕਦਾ? ਪੂਰੀ ਨਸਲ ਹੀ ਖ਼ਤਮ ਹੋ ਗਈ ? ਮਾਰ-ਕਟਾਈ ? ਨਸਲਕੁਸ਼ੀ?"ਕਿੰਨੇ ਬੇਦਰਦ ਇਨਸਾਨੀ ਲੋਕ ਨੇ?
"ਹਾਂ, ਕੋਈ ਸ਼ੱਕ ਨਹੀਂ !"
"ਅੱਛਾ! ਫਿਰ ਨੌਜਵਾਨ ਹੈ ਹਿੰਦੂ?"
"ਨ-ਨ ਹਿੰਦੂ ਕਲਚਰ ਦਾ ਤਾਂ ਇੰਡੀਅਨ ਯਾ ਸਿੰਧੂ ਕਲਚਰ ਨਾਲ ਮੇਲ ਹੀ ਨਹੀਂ? ਅਜੋਕਾ ਹਿੰਦੂ ਕਲਚਰ ਤਾਂ Gangetic ਕਲਚਰ ਆ !"
"ਫਿਰ ਏਹ ਕੌਣ ਆ ?"
"ਏਹ ਸਿੱਖ ਆ, ਅਸਲ ਸਿੰਧੂ ਸਭਿਅਤਾ ਦੇ ਵਸਨੀਕ ਤੇ ਸਿੰਧੂ ਦਾ ਇੱਕ ਅਲੱਗ ਕਲਚਰ "
"ਫਿਰ ਕੀ ਸਿੱਖ ਕਲਚਰ ਹੀ ਅਸਲੀ ਸਿੰਧੂ ਕਲਚਰ ਹੈ ? "
"ਮੈਂਨੂੰ ਜਾਂਚ ਕਰਨ ਦਿਓ ! ਸਿੱਖ ਕਲਚਰ, "ਨਾਮ ਜਪੋ, ਕਿਰਤ ਕਰੋ ਤੇ ਵੰਡ ਛੱਕੋ!
"ਹਾ ਹਾ, ਅਸੂਲ ਤੋਂ ਤਾਂ ਸਭ ਚੰਗੇ ਹੁੰਦੇ ਕੁੱਝ ਕਰਦੇ ਵੀ ਚੰਗਾ ਆ ਕਿ ਬਸ "
"ਨਹੀਂ -ਨਹੀਂ ! Zylxa! ਏਹ ਲੋਕ ਬਹਾਦੁਰ ਨੇ ,ਅਪਣੇ ਇਤਿਹਾਸ ਵਿੱਚ ਐਨਾ ਨੇ ਕਦੇ ਝੁਕਣਾ ਮੰਜ਼ੂਰ ਨਹੀਂ ਕੀਤਾ । ਗ਼ਲਤ ਕਰਨਾ ਤਾਂ ਦੂਰ ਐਨਾ ਲਈ ਗ਼ਲਤ ਹੁੰਦਾ ਦੇਖਣਾ ਵੀ ਗੁਨਾਹ ਹੈ! ਪਰ ਕੁੱਝ ਮੌਕੇ ਪ੍ਰਸਤ ਲੋਕਾਂ ਨੇ ਇਸ ਨੂੰ ਅਪਣਾ ਇਸ ਵਿੱਚ ਸ਼ਾਮਿਲ ਹੁੰਦੇ ਆਏ ਨੇ।"
"ਫਿਰ ਅਸਲ ਤੇ ਨਕਲੀ ਦੀ ਪਹਿਚਾਣ ਕੀ ਹੋਵੇਗੀ? ਸਾਨੂੰ ਕਿਵੇਂ ਪਤਾ ਚੱਲੇਗਾ ਕਿ ਏਹ ਨੌਜਵਾਨ ਅਸੂਲਨ ਸਿੱਖ ਹੈ ਯਾ ਮੌਕਾ ਪ੍ਰਸਤ।"
"ਏਹ ਤਾਂ ਐਨਾ ਦੇ ਰਹਿਨੁਮਾ ਪਹਿਲਾਂ ਹੀ ਲਿਖ ਗਏ, "ਰਹਿਤ ਪਿਆਰੀ ਮੁਝ ਕਉ, ਸਿਖ ਪਿਆਰਾ ਨਾਹਿ’। ‘ਰਹਿਣੀ ਰਹੈ ਸੋਈ ਸਿਖ ਮੇਰਾ, ਓਹੁ ਸਾਹਿਬ ਮੈ ਉਸ ਕਾ ਚੇਰਾ'।"
ਜੇ ਤੂ ਚਾਹੇ ਤਾਂ ਮੈਂ epg (energetic past graphone) ਦੇ ਸੈਂਪਲ ਤੋਂ ਇਸ ਘਟਨਾ ਬਾਰੇ ਕਰਕੇ ਜਾਣਕਾਰੀ ਹਾਸਿਲ ਕਰਕੇ ਦੱਸ ਸਕਦਾ ਕਿ ਆਖਿਰ ਵਿੱਚ ਏਹ ਸਭ ਕਿਵੇਂ ਤੇ ਕਿਉ ਹੋਇਆ ?"
"Kyko, ਜਰੂਰ... ਮੈਂ ਲੈ ਕੇ ਆਉਣੀ ਆ ਕੁਝ ਸਮੇਂ ਤੱਕ " Zylxa ਕਮਰੇ ਤੋਂ ਬਾਹਰ ਚਲੀ ਜਾਂਦੀ ਆ!"
ਹੁਣ ਉਸਦੀ ਉਤਸੁਕਤਾ ਉਸਨੂੰ ਜਵਾਬ ਲੱਭਣ ਲਈ ਹੋਰ ਜ਼ਿਆਦਾ ਪ੍ਰੇਰਿਤ ਕਰ ਰਹੀ ਸੀ। ਉਸਦੇ ਕੋਲ ਦੁਰਲੱਭ glyffra ਉਪਕਰਣਾਂ ਤੇ ਤਕਨੀਕ ਦੀ ਭਰਮਾਰ ਸੀ - ਜਿਵੇਂ ਕਿਸੇ ਵੀ ਸਥਾਨ ਦੇ ਅਤੀਤ ਦੀ ਝਲਕ ਵੇਖਣ ਦੀ ਖਾਸ ਏਹ ਉਪਕਰਨ ਸੀ epg । ਉਸ ਨੇ ਦੁਬਾਰਾ ਅਪਣੀ ਹੋਵਰਬਾਈਕ ਤੇ ਉਸ ਧਮਾਕੇ ਵਾਲੀ ਥਾਂ 'ਤੇ ਵਾਪਸ ਆ ਗਈ।
ਉਸਨੇ ਧਮਾਕੇ ਦੇ ਊਰਜਾ ਅਵਸ਼ੇਸ਼ਾਂ ਵਿੱਚ ਡੂੰਘਾਈ ਨਾਲ ਖੋਜ ਕੀਤੀ। ਉਸ ਨੇ epg ਨਾਲ ਕੁਝ ਐਨਰਜੀ ਸੈਂਪਲ ਲਏ । ਫਿਰ ਉਸਨੇ ਉੱਤੇ ਝਾਤੀ ਮਾਰੀ , ਤੇ ਹੋਵਰਬਾਈਕ ਤੇ ਸਵਾਰ ਹੋ ਕੇ ਰੋਡ ਤੇ ਪਹੁੰਚ ਗਈ ਜਿੱਥੋਂ ਉਸਦਾ ਅੰਦਾਜ਼ਾ ਸੀ ਕਾਰ ਥੱਲੇ ਕਰੈਸ਼ ਹੋਈ ਹੋ ਸਕਦੀ ਹੈ । ਪਰ ਟ੍ਰੈਫਿਕ ਦੀ ਵਜ੍ਹਾ ਨਾਲ ਤੇ ਸਹੀ ਸਮਾਂ ਪਤਾ ਨਾ ਹੋਣ ਕਰਕੇ ਸਹੀ ਐਨਰਜੀ ਸੈਂਪਲ ਹਾਸਿਲ ਕਰਨਾ ਨਾ-ਮੁਮਕਿਨ ਸੀ । ਇਸਲਈ ਓਹ ਵਾਪਸ ਅੱਡੇ ਤੇ ਆ ਗਈ । ਫਿਰ ਸੈਂਪਲ kyko ਲਈ ਅਪਡੇਟ ਕੀਤੇ ।
"ਹੇ kyko , ਮੈਂ ਸੈਂਪਲ ਅਪਡੇਟ ਕੀਤੇ ਆ ਦੇਖ ਕੁੱਝ ਪਤਾ ਚਲਦਾ ਹੈ ਤਾਂ...."
"ਹੇ Zylxa , ਹਾਂ ਠੀਕ । ਮੈਂ ਜਾਂਚ ਕਰਦਾ ਹਾਂ । ਸਮਾਂ ਲੱਗ ਰਿਹਾ !......"
" ਹਾਂ ਜੀ , ਏਹ ਦੇਖੋ ! "kyko ਕੁੱਝ hologram graphics ਬਣਾਉਂਦਾ ਹੈ "
"ਪਹਿਲੇ ਸੈਂਪਲ ਵਿੱਚ ਨੌਜਵਾਨ ਜ਼ਖਮੀ ਹਾਲਤ ਵਿੱਚ ਅਪਣੇ ਦਸਤਾਰ ਉਤਾਰ ਆਪ ਨੂੰ ਪੱਟੀ ਕਰ ਰਿਹਾ ਹੁੰਦਾ "
"ਦੂਜੇ ਸੈਂਪਲ ਵਿੱਚ ਨੌਜਵਾਨ ਜਖਮੀ ਹਾਲਤ ਵਿੱਚ ਕਾਰ ਵੱਲ ਭੱਜਦਾ ਹੈ ਪਰ ਧਮਾਕੇ ਨਾਲ ਦੂਰ ਜਾ ਡਿੱਗ ਦਾ ਹੈ "
"ਤੀਜੇ ਸੈਂਪਲ ਵਿੱਚ ਨੌਜਵਾਨ ਕਾਰ ਵੱਲ ਦੇਖ ਰਿਹਾ ਹੁੰਦਾ, ਇੱਕ ਦੂਜਾ ਇਨਸਾਨ ਕਾਰ ਦੀ ਸਟੇਰਿੰਗ ਵ੍ਹੀਲ ਵਿੱਚ ਫੱਸਿਆ ਹੁੰਦਾ ਹੈ ।"
"ਚੌਥੇ ਸੈਂਪਲ ਵਿੱਚ ਓਹ ਇਕੱਲਾ ਜ਼ਖ਼ਮੀ ਖੜ੍ਹਾ ਹੁੰਦਾ ਤੇ ਉੱਤੇ ਰੋਡ ਵੱਲ ਝਾਕ ਰਿਹਾ ਹੁੰਦਾ , ਜਿੱਥੇ ਕੁੱਝ ਏਜੰਟ ਹਵਾਈ ਫਾਇਰ ਕਰ ਰਹੇ ਹੁੰਦੇ ਆ ।"
"kyko! ਕੀ ਤੂ ਐਨਾ ਏਜੰਟ ਬਾਰੇ ਜਾਣਕਾਰੀ ਇਕੱਠੀ ਕਰ ਸਕਦਾ? "
"Zylxa! ਏਹ ਤਾਂ ਡਾਰਕ ਹੈਲਡਰ ਦੇ ਏਜੰਟ ਨੇ । ਜੇ ਏਹ ਇਸ ਨੌਜਵਾਨ ਦੀ ਜਾਨ ਦੇ ਦੁਸ਼ਮਣ ਨੇ ਤਾਂ ਮੈਂ 100% ਯਕੀਨ ਕਰਦਾ, ਏਹ ਨੌਜਵਾਨ ਸਹੀ ਆ ਤੇ ਤੂ ਇਸਦੀ ਜਾਨ ਬਚਾ ਕੇ ਬਹੁਤ ਵਧੀਆ ਕੰਮ ਕੀਤਾ ਤੇ ਏਹ ਨੌਜਵਾਨ ਤੇਰੇ ਮਿਸ਼ਨ ਵਿੱਚ ਚੰਗਾ ਸਾਥ ਦੇਵੇਗਾ ।"
"ਹਾਂ ਠੀਕ ਆ, kyko! ਕੀ ਤੂੰ ਮੈਂਨੂੰ ਕਿਸੇ ਡਾਰਕ ਹੈਲਡਰ ਦਾ ਐਡਰੈਸ ਦੇ ਸਕਦਾ । ਮੈਂ ਫਿਰ ਵੀ ਪੁਸ਼ਟੀ ਕਰਨਾ ਚਾਹੁੰਦੀ ਹਾਂ ਕਿ ਇਸ ਨੌਜਵਾਨ ਦੀ ਜਾਨ ਦੇ ਪਿੱਛੇ ਐਨੀ ਵੱਡੀ ਗੈਂਗ ਕਿਸ ਲਈ ਹੋ ਸਕਦੀ ਐ ।"
"ਹਾਂ, ਇੱਕ ਏਜੰਟ (ਮਿਸਟਰ ਸੋਨੀ ਰਾਇ) ਹੋਟਲ "ਸਾਊਥ ਕੋਸਟ" ਵਿੱਚ ਰੁੱਕਿਆ ਹੋਇਆ ਹੈ। "
"ਠੀਕ ਹੈ Kyko ! ਮੈਂ ਸੁਰੱਖਿਆ ਪ੍ਰੋਟੋਕੋਲ ਐਕਟਿਵ ਕਰ ਰਹੀ ਆ । ਜੇ ਕਿਤੇ ਕੋਈ ਹੱਲਚਲ ਲਗੇ ਮੈਂਨੂੰ ਇਨਫ਼ੋਰਮ ਕਰ ਦੇਈ.... "
"ਜ਼ਰੂਰ , ਵੈਸੇ ਇੱਕ ਸੁਝਾਅ ਖ਼ਤਮ ਕਰਨ ਨਾਲੋਂ ਦੁਸ਼ਮਣ ਨੂੰ ਜ਼ਿੰਦਾ ਰਖਣਾ ਫਾਇਦੇਮੰਦ ਹੁੰਦਾ ਆ। "
"ਹਾਂ ਜ਼ਰੂਰ ਪਰ ਉਮੀਦ ਕਰੋ ਕਿ ਓਹਨੂੰ ਅਪਣੀ ਜ਼ਿੰਦਗੀ ਦੀ ਕੀਮਤ ਦਾ ਸੌਦਾ ਕਰਨਾ ਠੀਕ ਢੰਗ ਨਾਲ ਆਉਂਦਾ ਹੋਵੇ । ਚੰਗਾ ਮਿਲਦੀ ਆ ।"
Zylxa ਨੇ ਅਪਣਾ ਹੋਵਰਬਾਈਕ ਕੱਢਿਆ ਤੇ ਸਵਾਰ ਹੋ ਕੇ ਹੋਟਲ ਦੇ ਸਮੀਪ ਨਾਲ ਲੱਗਦੇ ਹੋਟਲ ਵਿੱਚ ਪਹੁੰਚ ਜਾਂਦੀ ਹੈ । ਫਿਰ ਉਸ ਹੋਟਲ ਰਾਹੀਂ ਉਸਦੇ ਕਮਰੇ ਵਿੱਚ ਖਿੜਕੀ ਰਾਹੀਂ ਦਸਤਕ ਦਿੰਦੀ ਹੈ । ਕਮਰੇ ਵਿੱਚ ਉਸ ਵਕਤ ਕੋਈ ਨਹੀਂ ਹੁੰਦਾ ਇਸਲਈ ਉਸਦਾ ਕਮਰੇ ਵਿੱਚ ਆਉਣ ਦੀ ਉਡੀਕ ਕਰਦੀ ਹੈ ।
ਅਧਿਆਇ ੩ ਦਾ ਅੰਤ
Comments