ਜ਼ਿਲਕਸਾ ਦੀ ਹੋਵਰ-ਬਾਈਕ ਤੋਂ ਉੱਤਰ ਅਪਣੇ ਕੰਟਰੋਲ ਰੂਮ ਵੱਲ ਗਈ ।
"ਹੇ kyko! ਨਿਗਰਾਨੀ ਕੈਮਰਿਆ ਤੇ ਨਿਗ੍ਹਾ ਬਣਾਈ ਰੱਖੀ , ਕੋਈ ਹੱਲ ਚੱਲ ਲੱਗੇ ਇਨਫੋਰਮ ਕਰੀਂ। "
" ਹੇ Zylxa! ਤੂ ਵਾਪਸ ਆ ਗਈ । ਹਾਂ ਜੀ ਓਹੀ ਰੱਖ ਰਿਹਾ ਆ । ਇਸਤੋਂ ਇਲਾਵਾ ਮੇਰਾ ਕੰਮ ਵੀ ਕੀ ਆ ?"
"ਆਹੋ ! ਇਸਤੋਂ ਇਲਾਵਾ ਤੂ ਅੱਜ ਰੱਖਿਆ ਸਟ੍ਰੈਗੇਸੀ ਵੀ ਪਲਾਨ ਕਰਨੀ ਆ । ਮੇਰਾ ਅੰਦਾਜ਼ਾ ਹੈ ਕਿ ਬਹੁਤ ਜਲਦ ਅਪਣੇ ਕੋਲ ਮਹਿਮਾਨ ਮਿਲਣ ਆ ਰਹੇ ਹਨ ।"
"ਮਹਿਮਾਨ? ਅੱਛਾ-ਅੱਛਾ ! ਠੀਕ ਆ । ਮੈਂ ਮਹਿਮਾਨਨਿਵਾਜ਼ੀ ਵਿੱਚ ਕੋਈ ਕਸਰ ਨਹੀਂ ਛੱਡਣੀ । ਬੇ-ਫਿਕਰ ਹੋ ਜਾ । "
"ਚੰਗਾ ਉਸ ਨੂੰ ਹੋਸ਼ ਆਇਆ ਕੇ ਨਹੀਂ ? ਮੈਂ ਦੇਖਦੀ ਆ !"
ਓਧਰ ਓਹ ਸਿੱਖ ਨੌਜਵਾਨ ਐਨਾ ਸਭ ਤੋਂ ਬੇਖ਼ਬਰ ਬੇਹੋਸ਼ੀ ਦੀ ਗੂੜੀ ਨੀਂਦ ਸੁੱਤਾ ਪਿਆ ਸੀ। ਅੰਦਰ ਚੁਪਚਾਂਦ ਸੀ। ਓਹ ਸਿਖ ਨੌਜਵਾਨ ਬਾਇਓਬੈੱਡ ‘ਤੇ ਲੰਬਾ ਪਿਆ ਸੀ— ਉਸਦੇ ਮੱਚੀ-ਸੜੀ ਚਮੜੀ ਦੇ ਜਖ਼ਮ ਨੈਨੋਬੌਟਸ ਨੇ ਸੀਲ ਕਰ ਦਿੱਤੇ ਸਨ। ਪਰ ਚਿਹਰਾ ਅਜੇ ਵੀ ਪੀਲਾ ਸੀ । ਜ਼ਿਲਕਸਾ ਨੇ ਨੈਨੋਬੌਟਸ ਦੀ ਰੀਡਿੰਗ ਚੈੱਕ ਕੀਤੀ । ਉਸ ਦੀ ਹਾਲਤ ਸੰਭਲ ਰਹੀ ਸੀ, ਅਗਲੇ ਕੁਝ ਸਮੇ ਵਿੱਚ ਹੋਸ਼ ਆਉਣ ਦੇ ਆਸਾਰ ਬਣ ਰਹੇ ਸੀ ।
Zylxa ਵਾਪਸ ਕੰਟਰੋਲ ਰੂਮ ਵਿਚ ਜਾਂਦੀ ਆ ।
"ਹਾਂ Kyko! ਕੋਈ ਖ਼ਬਰ ਮਹਿਮਾਨਾਂ ਦੀ ?"
"ਹਾਲੇ ਤੱਕ ਤਾਂ ਕੁੱਝ ਨਹੀਂ , ਪਰ ਏਹ ਰਿਹਾ ਰੱਖਿਆ ਪ੍ਰਣਾਲੀ ਦਾ ਪਲਾਨ ....
ਸਾਨੂੰ ਚਾਹੀਦੇ ਆ ,
¬ ਆਟੋ-ਡਿਫੈਂਸ ਬੁਰਜ ×੨ (ADT)
¬ ਆਟੋ ਲੇਜ਼ਰ ਸ਼੍ਰੇਡਰ ×੩(ALS)
¬ ਇਲੈਕਟ੍ਰੋਮੈਗਨੈਟਿਕ ਵੇਵ ਸ਼ੀਲਡ (EWS)
¬ ਕੁਆਂਟਮ ਸਟ੍ਰਾਈਕ ਸ਼ੀਲਡ (QSS)
¬ ਡਾਇਰੈਕਟਡ ਐਨਰਜੀ ਇੰਟਰਸੈਪਟਰ (DEI) (੯)
¬ ਜੈਮਰ ਸੂਟ + ਆਟੋਮੈਟਿਡ ਕਾਉਂਟਰਮੇਜਰ ਟਰਿੱਗਰ (JACT)
¬ ਐਡਵਾਂਸਡ ਹੋਲੋਗ੍ਰਾਫਿਕ ਪ੍ਰੋਜੈਕਟਰ (AHP)
ਸੈੱਟਅੱਪ:
ਸਾਹਮਣੇ ਦਾ ਪ੍ਰਵੇਸ਼ ਦੁਆਰ >> AHP + QSS
ਮੁੱਖ ਕੇਂਦਰੀ ਸਟੇਸ਼ਨ >> ੨ ADTFront+ ੩ ALS(ਖੱਬੇ-ਸੱਜੇ-ਛੱਤ)
ਕੋਰੀਡੋਰ ਮੁੱਖ ਪ੍ਰਵੇਸ਼ ਦੁਆਰ >> EWS
੩ ਪਾਸੜ ਕੌਰੀਡੋਰ ਬਲਾਕ >> ੩ DEI ਪ੍ਰਤੀ ਬਲਾਕ
ਸੌਖੇ ਸ਼ਬਦਾਂ ਵਿੱਚ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ kyko ਉਹਨ੍ਹਾਂ ਦੇ ਸਵਾਗਤ ਲਈ ਚੰਗੇ ਇੰਤਜਾਮ ਦਾ ਪਲਾਨ ਕੀਤਾ ਸੀ ਤੇ Zylxa ਨੇ ਉਸ ਨੂੰ ਜਲਦੀ ਨਾਲ ਸਥਾਪਿਤ ਕਰ ਦਿੱਤਾ । ਫਿਰ Zylxa ਨੇ ਕੁੱਝ ਹਥਿਆਰ ਚੁੱਕੇ ਤੇ ਸਿੱਖ ਨੌਜਵਾਨ ਦਾ ਸਟਿਚਰ ਬੈੱਡ ਨੂੰ ਧੱਕ ਕੇ ਮੁੱਖ ਗਲਿਆਰੇ ਹੁੰਦੇ ਹੋਏ ਪਿਛਲੇ ਕਾਰਗੋ ਵੱਲ ਛੱਡ ਆਈ।
"ਹੇ Zylxa! ਮਹਿਮਾਨ ਆ ਰਹੇ ਨੇ ।"
"Kyko!"
"ਹਾਂ Zylxa! ਮੈਂਨੂੰ ਪਤਾ ਹੈ ਜੇ ਕੁੱਝ ਅਣਸੁਖਾਵਾਂ ਹੋਇਆ ਤਾਂ ਮੈਂ ਸਟੈਂਡਬਾਏ ਚਲੀ ਜਾਵਾਂਗੀ …"
"ਉਮੀਦ ਕਰਦੀ ਆ। ਅਜਿਹਾ ਪਲ ਕਦੇ ਨਾ ਆਏ ।"
ਕੁੱਝ ਹੀ ਛਣ ਵਿੱਚ ਪੁਲਸ ਤੇ ਸਪੈਸ਼ਲ ਟਾਸਕ ਫੋਰਸ ਦੀਆਂ ਗੱਡੀਆਂ ਨੇ ਆ ਉਸ ਦੀ ਜਗ੍ਹਾ ਨੂੰ ਘੇਰ ਲਿਆ । ਮੈਨ ਐਂਟਰੀ ਦਾ ਗੇਟ ਬੰਦ ਹੋਣ ਕਰਕੇ ਪੁਲਸ ਵੱਲੋਂ ਆਖਿਰੀ ਚਿਤਾਵਨੀ ਦਿੱਤੀ ਗਈ । "ਜੋ ਵੀ ਅੰਦਰ ਆ, ਹੱਥ ਖੜ੍ਹੇ ਕਰਕੇ ਬਾਹਰ ਆ ਜਾਵੇ । ਏਹ ਜਗ੍ਹਾ ਪੂਰਨ ਤੌਰ ਤੇ ਸਾਡੇ ਕਬਜ਼ੇ ਅਧੀਨ ਆ ।"
ਪਰ ਅਗਲੇ ਹੀ ਛਣ ਉਹਨਾਂ ਸਾਹਮਣੇ ਇੱਕ ਧੁੰਏ ਦੀ ਧੁੰਦ ਜਿਹੀ ਬਣ ਜਾਂਦੀ ਹੈ। ਜਦੋਂ ਏਹ ਧੁੰਦ ਛੱਟਦੀ ਹੈ, ਤਾਂ ਬੋਲਣ ਵਾਲੇ ਦੀ ਲਾਸ਼ ਅੱਧ-ਝੁਲਸੀ ਜ਼ਮੀਨ ਤੇ ਪਈ ਹੁੰਦੀ ਆ ਤੇ ਅੱਧ-ਸੜੇ ਸਪੀਕਰ ਵਿੱਚੋਂ ਧੂਆਂ ਨਿਕਲ ਰਿਹਾ ਹੁੰਦਾ । ਅੱਗੋਂ ਉਹਨਾਂ ਦੇ ਸਾਹਮਣੇ ਜ਼ਿਲਕਸਾ ਦਿਖਾਈ ਦਿੰਦੀ ਹੈ। ਓਹ ਡਰ ਵਿੱਚ ਸ਼ੂਟ ਕਰਨ ਲੱਗਦੇ ਆ । ਪਰ Zylxa ਅਚੱਲ ਖੜ੍ਹੀ ਰਹਿੰਦੀ ਆ ਤੇ ਗੋਲੀਆਂ ਆਰ-ਪਾਰ ਲੰਘ ਜਾਂਦੀਆਂ ਨੇ । ਅਸਲ ਵਿੱਚ ਏਹ AHP ਹੁੰਦਾ ਹੈ ਲੇਕਿਨ ਧੁੰਏ ਦੀ ਧੁੰਦ ਕਾਰਨ ਕਿਸੇ ਨੂੰ ਜ਼ਲਦੀ ਸਮਝ ਨਹੀਂ ਲੱਗਦਾ ।
ਫਿਰ ਪੁਲਸ ਫਾਇਰ ਕਰਦੀ ਹੋਈ ਅੱਗੇ ਵੱਧਣ ਦੀ ਕੋਸ਼ਿਸ਼ ਕਰਦੀ ਆ ਲੇਕਿਨ ਫ੍ਰੰਟ QS Shield ਓਹਨਾ ਨੂ ਰੋਕ ਲੈਂਦੀ ਆ । ਪੁਲੀਸ ਐਡਵਾਂਸ ਅਲਟਰਾਸੋਨਿਕ ਹਥਿਆਰ ਇਸਤੇਮਾਲ ਕਰਕੇ ਉਸਨੂੰ ਕੁਝ ਸਮੇਂ ਲਈ ਨਿਸ਼ਕ੍ਰਿਅ ਕਰਨ ਵਿੱਚ ਸਫਲਤਾ ਹਾਸਲ ਕਰ ਲੈਂਦੀ ਆ। ਅੱਗੇ ਪਹੁੰਚਦੇ ਹੀ ADT ਉਹਨਾਂ ਨੂੰ ਰੋਕ ਲੈਂਦੀ ਆ । ਅੱਗੋਂ Zylxa ਵੀ ਕੁੱਝ ਪੁਲਸ ਬੱਲ ਦੇ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰਦੀ ਆ।
ਦੂਜੇ ਪਾਸੇ ਰੀਕਵਰੀ ਰੂਮ ਵਿੱਚ ਨੌਜਵਾਨ ਨੂੰ ਵੀ ਹੋਸ਼ ਆਉਣ ਲੱਗਦਾ ਹੈ। ਉਸਦਾ ਸਿਰ ਅਜੇ ਭਾਰੀ ਸੀ। ਧੜਕਣ ਵਧੀ ਹੋਈ। ਪਰ ਬਾਹਰੀ ਧਮਾਕਿਆਂ ਤੇ ਗੋਲੀਬਾਰੀ ਦੀਆਂ ਆਵਾਜ਼ਾਂ ਉਸਨੂੰ ਬੇਹੋਸ਼ੀ ਦੇ ਧੁੰਦ ਤੋਂ ਕੱਢ ਰਹੀਆਂ ਸਨ। ਓਹ ਹੌਲੇ-ਹੌਲੇ ਬੈਠਾ ਹੋਇਆ। ਬੈੱਡ ਨੂੰ ਫੜ ਕੇ ਖੜ੍ਹਾ ਹੋਇਆ । ਫਿਰ ਅਣਜਾਣ ਗਲਿਆਰੇ ਵਿੱਚ ਲੜਖੜਾਂਦਾ ਤੁਰ ਪਿਆ । ਸਾਹਮਣੇ ਕੰਟਰੋਲ ਰੂਮ ਚਲਾ ਗਿਆ । ਸਾਹਮਣੇ ਦੇ ਨਿਗਰਾਨੀ ਕੈਮਰੇ ਦ੍ਰਿਸ਼ ਦੇਖਣ ਲਗਦਾ ਹੈ ।
"॥ ਸਤਿ ਸ੍ਰੀ ਅਕਾਲ॥"
"॥ ਸਤਿ ਸ੍ਰੀ ਅਕਾਲ॥" ਓਹ ਅਪਣੇ ਆਲੇ ਦੁਆਲੇ ਦੇਖਦਾ ਕੁੱਝ ਨਜ਼ਰ ਨਹੀਂ ਆਉਂਦਾ ।
"ਕੌਣ ਹੋ ਤੁਸੀਂ ਤੇ ਮੈਂਨੂੰ ਦਿਖਾਈ ਕਿਉ ਨਹੀ ਦੇ ਰਹੇ?"
"ਮੈਂ Kyko ਆ .. ਮੈਂ ਇਸ ਕੰਟਰੋਲ ਰੂਮ ਦੀ ਦੇਖ ਰੇਖ ਕਰਦੀ ਆ। ਮੈਂ Zylxa ਨੂੰ ਖਬਰ ਕਰਤੀ ਆ ਕਿ ਤੈਨੂੰ ਹੋਸ਼ ਆ ਗਿਆ । ਤੂ ਪਿੱਛਲੇ 36 ਘੰਟਿਆਂ ਤੋਂ ਬੇਹੋਸ਼ ਸੀ ।"
"ਠੀਕ ਆ ਪਰ ਇੱਥੇ ਪੁਲਸ ਕਿਉ ਆਈ ਹੈ? "
"ਓਹ ਤਾਂ Zylxa ਨੂੰ ਹੀ ਪਤਾ ਹੈ!"
"Zylxa!! ਏਹ ਕੌਣ ਆ? ਕੈਮਰੇ ਵਿਚ ਸਿਰਫ ਏਹੀ ਲੜ ਰਹੀ ਆ । ਹੋਰ ਕਿੰਨੇ ਬੰਦੇ ਪੁਲੀਸ ਦਾ ਮੁਕਾਬਲਾ ਕਰ ਰਹੇ ਆ ।"
"ਸਿਰਫ Zylxa"
"ਏਹ ਤਾਂ ਖੁਦਕੁਸ਼ੀ ਆ। ਐਥੋਂ ਨਿਕਲ ਦਾ ਕੋਈ ਰਸਤਾ?"
"ਤੂ ਲੜਾਈ ਦੇਖ ਕੇ ਭੱਜਣਾ ਚਾਹੁੰਦਾ ਆ? ਤੂੰ ਕੋਈ ਗੁਰਸਿੱਖ ਨਹੀਂ ਹੋ ਸਕਦਾ ।"
"ਅੱਛਾ! ਦੱਸ ਪੁਲਸ ਦਾ ਮੋਟੀਵ ਕੀ ਹੈ?"
"ਪਤਾ ਨਹੀਂ। Zylxa ਸ਼ਹਿਰ ਗਈ ਸੀ, ਤੇਰੇ ਕਾਤਲਾਂ ਦਾ ਪਤਾ ਕਰਨ ਤੇ ਵਾਪਸ ਆ ਕੇ ਕਹਿੰਦੀ ਮਹਿਮਾਨ ਨਿਵਾਜ਼ੀ ਦੀ ਤਿਆਰੀ ਕਰੋ … ਪਿੱਛੇ ਹੀ ਪੁਲਸ ਆ ਗਈ ।"
"ਅੱਛਾ ! ਫ਼ਿਰ ਤਾਂ ਉਹਨਾਂ ਦਾ ਮੋਟੀਵ ਹੋ ਸਕਦਾ Zylxa ਨੂੰ ਖ਼ਤਮ ਕਰਨਾ ਅਤੇ ਇੱਥੇ ਰਹਿ ਕੇ Zylxa ਸਿਰਫ ਉਹਨਾਂ ਦੇ ਮੋਟੀਵ ਵਿੱਚ ਦੇਰ ਕਰਾ ਸਕਦੀ ਆ। ਜਿੱਤ ਨਹੀਂ ਸਕਦੀ । "
"ਅੱਛਾ ! ਇਸ ਸ਼ਿਪ ਦੇ ਕਾਰਗੋ ਰੂਮ ਇੱਕ ਸੇਫਟੀ ਚੈਂਬਰ ਆ, ਜਿਸ ਵਿੱਚ ਅਯਾਮੀ ਪੋਰਟਲ ਜੰਤਰ ਹੈ ਜੋ ਕਿ ਕਿਸੇ ਹੋਰ ਜਗ੍ਹਾ ਤੇ ਪੋਰਟਲ ਬਣਾ ਸਕਦਾ ਹੈ ।"
"ਸਮਝ ਗਿਆ । ਪਰ ਮੈਂਨੂੰ ਰਸਤਾ ਨਹੀਂ ਪਤਾ?"
"ਏਹੀ ਤਾਂ ਮੁਸ਼ਕਿਲ ਆ, ਕਾਰਗੋ ਰੂਮ ਵਿੱਚ ਕੋਈ ਨਿਗਰਾਨੀ ਕੈਮਰਾ ਵੀ ਨਹੀਂ ਹੈ ,ਕਿਉ ਕਿ ਅਕਸਰ ਉਥੇ ਹਨੇਰਾ ਰਹਿੰਦਾ ਹੈ।"
"ਕੀ ਤੂੰ ਉਸਦਾ ਗ੍ਰਾਫਿਕ ਡਰਾਇੰਗ ਕਰ ਸਕਦੀ ਆ ?" ਉਸਨੇ ਅਪਣਾ ਫੋਨ ਕੱਢਦੇ ਹੋਏ ਕਿਹਾ ।
"ਕੀ ਏਹ ਇਲੈਕਟ੍ਰੋਨਿਕਸ ਜੰਤਰ ਆ?"
"ਹਾਂ ,ਏਹ ਫੋਨ ਆ ?"
"ਕੀ ਤੂ ਇਸ ਫੋਨ ਨੂੰ ਮੇਰੇ ਕੰਸੋਲ ਨਾਲ ਕਨੈਕਟ ਕਰ ਸਕਦਾ, ਮੈਂ ਇਸ ਵਿੱਚ ਏਕੀਕਰਣ ਹੋ ਸਕਦੀ ਆ । ਪਰ ਮੈਂਨੂੰ ਫੋਨ ਦੇ ਡਾਟਾ ਨੂੰ ਫਾਰਮੈਟ ਕਰਕੇ ਰੀ-ਪ੍ਰੋਗਰਾਮ ਕਰਨਾ ਪਵੇਗਾ ।"
"ਕੋਈ ਨਾ ਫਿਲਹਾਲ ਜ਼ਿਆਦਾ ਜਰੂਰੀ ਸੇਫਟੀ ਹੈ ।"ਓਹ ਫੋਨ ਨੂੰ ਕੰਸੋਲ ਨਾਲ ਕਨੈਕਟ ਕਰ ਦਿੰਦਾ ਹੈ। ਫੋਨ ਵਿੱਚ ਫਾਰਮੈਟ ਦੀ ਪੁਸ਼ਟੀਕਰਨ ਦੀ ਬੇਨਤੀ ਆਉਂਦੀ ਆ । ਓਹ ਪੁਸ਼ਟੀ ਕਰਦਾ ਹੈ। ਫਿਰ ਫੋਨ ਰੀਸਟਾਰਟ ਹੁੰਦਾ ਤੇ ਕੁੱਝ ਇੰਜੀਨੀਅਰਿੰਗ ਕਮਾਂਡ ਸਕ੍ਰੀਨ ਤੇ ਦਿਖਾਈ ਦਿੰਦੀਆਂ। ਫਿਰ ਆਟੋਮੈਟਿਕ ਤੌਰ 'ਤੇ ਏਹ ਕੁੱਝ ਚੱਲਦਾ ਰਹਿੰਦਾ ਹੈ । "
ਓਧਰ Zylxa ਵੀ ਕਾਉਂਟਰ ਫਾਇਰ ਕਰਦੀ ਹੋਈ ਹੌਲੀ-ਹੌਲੀ ਕੰਟਰੋਲ ਰੂਮ ਵੱਲ ਆਉਂਦੀ ਆ । ਫਿਰ ਸਾਰੇ ਗੇਟ ਸੀਲਬੰਦ ਕਰ ਦਿੰਦੀ ਆ । ਆਉਂਦੇ ਹੀ ਉਸ ਨੌਜਵਾਨ ਨੂੰ ਤੱਕ ਦੀ ਹੋਈ ਕਹਿੰਦੀ ਆ,
"ਚੰਗਾ ਹੋਇਆ ਤੈਨੂੰ ਹੋਸ਼ ਆ ਗਿਆ । ਸਾਨੂੰ ਏਹ ਜਗ੍ਹਾ ਖ਼ਾਲੀ ਕਰਨੀ ਪੈਣੀ ਆ ।"
"ਹੇ Kyko! ਏਹਨੂੰ ਕੀ ਹੋਇਆ ? ਏਹ ਕੀ ਕਰ ਰਿਹਾ?"
"ਓ kyko! ਕੁੱਝ ਪੋਰਟਲ ਜੰਤਰ ਬਾਰੇ ਦੱਸ ਰਹੀ ਸੀ ।"
"ਓਹ ਕਾਰਗੋ ਰੂਮ ਵਿੱਚ ਆ, ਪਰ ਉਹ kyko ਦਾ ਹੀ ਪ੍ਰਯੋਗ ਆ । ਕਦੇ ਲੋੜ ਨਹੀਂ ਪਈ । ਅਸਥਿਰ ਹੋ ਸਕਦਾ ਹੈ ।"
"ਹੇ ਮੈਂ kyko ਹਾਂ। ਇੱਕ ਨਵੇਂ ਰੂਪ ਵਿੱਚ !..."
"ਹੂ! kyko! ਇਸ ਜੰਤਰ ਵਿੱਚ?" Zylxa ਫੋਨ ਹੱਥ ਵਿੱਚ ਲੈਂਦੀ ਹੋਈ ਕਹਿੰਦੀ ਆ ।
ਐਨੇ ਵਿੱਚ ਚੇਤਾਵਨੀ ਅਲਰਟ ਜਾਰੀ ਹੁੰਦਾ ਆ ।
"ਬੇਸ ਸਵੈ-ਵਿਸਫੋਟਕ ਮੋਡ ਕਿਰਿਆਸ਼ੀਲ ਹੋ ਚੁੱਕਿਆ ਹੈ, ਅਗਲੇ 15 ਮਿੰਟਾਂ ਦੇ ਅੰਦਰ ਇਸ ਜਗ੍ਹਾ ਨੂੰ ਖ਼ਾਲੀ ਕਰ ਦਿਓ "
"ਖੈਰ, ਚੱਲੋ ਕਾਰਗੋ ਰੂਮ ਵੱਲ ।"
Zylxa ਤੇ ਨੌਜਵਾਨ ਭੱਜ ਕੇ ਕਾਰਗੋ ਰੂਮ ਪਹੁੰਚਦੇ ਆ । ਕਮਰੇ ਵਿੱਚ ਹਨੇਰਾ ਪਸਰੀਆ ਹੁੰਦਾ ਐ। ਅਚਾਨਕ ਨੌਜਵਾਨ ਦਾ ਪੈਰ ਕਿਸੇ ਧਾਤੂ ਚੀਜ਼ ਨਾਲ ਵੱਜਦਾ ਹੈ, ਜਿਹੜੀ ਖੜਕਦੇ ਹੋਏ ਡਿੱਗੀ—ਆਵਾਜ਼ ਸੁੰਨਸਾਨ ਕਾਰਗੋ ਰੂਮ ਵਿਚ ਗੂੰਜਣ ਲੱਗੀ।
ਜ਼ਿਲਕਸਾ ਨੇ ਫੋਨ ਫੜਿਆ ਹੋਇਆ ਸੀ,
"ਤੂੰ ਠੀਕ ਆ ?" ਉਸਨੇ ਨੌਜਵਾਨ ਤੋਂ ਪੁੱਛਿਆ ।
"ਹਾਂ ਜੀ …"
"kyko! ਕਿੱਥੇ ਆ ਤੇਰਾ ਪੋਰਟਲ ਚੈਂਬਰ ?"
"ਤੁਹਾਨੂੰ ਨਹੀਂ ਪਤਾ?"
ਨੌਜਵਾਨ ਨੇ ਹੈਰਾਨੀ ਨਾਲ ਪੁੱਛਿਆ,
"ਇਹ... ਇੱਕ ਪਾਇਰਟ ਸ਼ਿਪ ਤੋਂ। ਸਾਲਾਂ ਪਹਿਲਾਂ ਖੋਇਆ ਸੀ, ਜਦੋਂ ਮੈਂ ਆਪਣੀ ਜਾਨ ਬਚਾ ਰਹੀ ਸੀ। ਮੈਂ ਇਸ ਬਾਰੇ ਨਹੀਂ ਜਾਣਦੀ, ਪਰ ਗਿੱਲਫ਼ਰਾ ਤੋਂ ਨਿਕਲਣ ਤੋਂ ਬਾਅਦ ਇਹੀ ਮੇਰਾ ਸੁਰੱਖਿਅਤ ਟਿਕਾਣਾ ਸੀ।" ਉਸਦੀ ਆਵਾਜ਼ ਹੌਲੀ ਹੋ ਗਈ—" ਕਈ ਬਾਰ ਜੀਊਣ ਲਈ ਕਾਫ਼ੀ ਖ਼ੂਨ ਵਗਾਉਣਾ ਪੈਂਦਾ ਐ ।"
ਨੌਜਵਾਨ ਨੇ ਗੰਭੀਰਤਾ ਨਾਲ ਸਿਰ ਹਿਲਾਇਆ—"ਸਰਵਾਈਵਲ ਸਸਤਾ ਨਹੀਂ ਹੁੰਦਾ।" ਫੋਨ ਫੜ੍ਹਨ ਲਈ ਹੱਥ ਵਧਾਇਆ—"ਮੈਨੂੰ ਵੇਖਣ ਦਿਉ ।"
"ਮੈਂ ਹਾਂ kyko! ਨਵੇਂ ਰੂਪ ਵਿੱਚ!" ਇਸਨੂੰ ਨਵੀਨੀਕਰਨ ਵਿੱਚ ਅਜੇ ਸਮਾਂ ਚਾਹੀਦਾ ਹੈ । ਆਪਾਂ ਖੁੱਦ ਲੱਭਦੇ ਆ...
"ਹਾਂ ਜੀ , ਮੈਂ kyko ਹਾਂ , ਨਏ ਰੂਪ ਵਿੱਚ ।"
"ਅੱਗੇ ਵੀ ਕੁੱਝ ਬੋਲੇਗੀ" Zylxa ਨੇ ਗੁੱਸੇ ਦੇ ਲਹਿਜੇ ਵਿੱਚ ਕਿਹਾ ।
"ਇੱਧਰ ਦੇਖੋ" ਨੌਜਵਾਨ ਚੈਂਬਰ ਖੋਲ੍ਹ ਦਾ ਹੋਇਆ ਕਹਿੰਦਾ ਹੈ । ਉਸ ਚੈਂਬਰ ਵਿੱਚੋ ਇੱਕ ਜੰਤਰ ਨਿਕਲਦਾ ਹੈ।
"kyko ਨੇ ਮੈਂਨੂੰ ਇਸ ਨੂੰ ਚਲਾਉਣ ਬਾਰੇ ਤਾਂ ਦੱਸਿਆ ਹੀ ਨਹੀਂ।"
ਫ਼ਿਰ ਉਸ ਨੇ ਜੰਤਰ ਦਾ ਕਨੈਕਟਿੰਗ ਫੇਸ ਦੇਖੀਆਂ , ਇਸ ਨੂੰ ਫੋਨ ਨਾਲ ਕਨੈਕਟ ਕਰਕੇ ਦੇਖ ਦੇ ਆ। ਕਨੈਕਟ ਹੁੰਦੇ ਹੀ ਫੋਨ ਤੇ ਵਾਪਸ ਇਕ ਡਿਜਿਟਲ ਹੋਲੋਗ੍ਰਾਮ ਦਿਖਾਈ ਦਿੱਤਾ ।
"ਮੈ kyko ਹਾਂ । ਮੈਂ ਹੁਣ ਪੋਰਟਲ ਐਕਟਿਵ ਕਰ ਰਹੀ ਆ ਪਰ ਸਾਵਧਾਨ ਪੋਰਟਲ ਅਸਥਿਰ ਹੋ ਸਕਦਾ ਹੈ। ਜ਼ਰਾ ਪਿੱਛੇ ਹੋ ਜਾਓ । ਅੱਖਾਂ ਨੂੰ ਢੱਕ ਲਿਆ ਜਾਵੇ , ਕਿਉਂਕਿ ਤੇਜ਼ ਰੌਸ਼ਨੀ ਅੱਖਾਂ ਨੂੰ ਧੁੰਧਲਾ ਕਰ ਸਕਦੀ ਐ। "
ਫਿਰ ਹੌਲੀ ਰੌਸ਼ਨੀ ਤੇਜ਼ ਹੋਈ—ਇੱਕ ਚਮਕਦਾ, ਘੁੰਮਦਾ ਪੋਰ੍ਟਲ ਖੁੱਲ ਦਾ ਹੈ। ਦੋਵੇਂ ਇੱਕ ਵਾਰ ਜੰਮ ਜਾਂਦੇ ਹਨ ।
"ਹੁਣ ਇਹ ਕਿਹੜੀ ਮੁਸੀਬਤ ਹੈ?"—Zylxa ਬੁੜਬੜ੍ਹਾਉਂਦੀ ਆ।
ਨੌਜਵਾਨ ਚਿਹਰੇ ਤੇ ਅਵਿਸ਼ਵਾਸੀ ਮੁਸਕਾਨ ਨਾਲ ਬੋਲਦਾ —"ਮੈਂਨੂੰ ਤਾਂ ਏਹੀ ਪੋਰਟਲ ਲੱਗਦਾ ਬਾਹਰ ਨਿਕਲਣ ਦਾ।" ਉਹਦੀ ਅੱਖਾਂ ਵਿੱਚ ਚਮਕ—"ਆ ਜਾਓ।"
"ਪਾਗਲ ਹੋ ਗਿਆ ਹੈਂ? ਪਤਾ ਹੀ ਨਹੀਂ ਕਿੱਥੇ ਲੈ ਜਾਵੇਗਾ!"
"ਕੋਈ ਚੋਣ ਨਹੀਂ ਹੈ ਸਾਡੇ ਕੋਲ?" ਪੋਰਟਲ ਵੱਲ ਇਸ਼ਾਰਾ—"ਫਿਲਹਾਲ ਇਹੀ ਰਸਤਾ ਹੈ—ਸੋਚਣ ਦਾ ਸਮਾਂ ਨਹੀਂ ਹੈ ਕਦਮ ਅੱਗੇ ਵਧਾਓ ।"
ਉਹਨੇ ਹੱਥ ਵਿੱਚ ਫੋਨ ਵਾਪਸ ਲਿਆ ਤੇ ਅੰਦਰ ਕੁੱਦ ਗਿਆ— ਗਾਇਬ।
ਜ਼ਿਲਕਸਾ ਇਕ ਪਲ ਖੜ੍ਹੀ ਰਹੀ—ਸਾਵਧਾਨੀ ਤੇ ਸੁਭਾਅ ਵਿਚਕਾਰ ਫਸੀ ਹੋਈ। ਪੋਰਟਲ ਕੰਬਣ ਲੱਗਾ, ਕੋਨੇ ਝਿਲਮਿਲਾਉਣ ਲੱਗੈ।
"ਬੇਸ ਸਵੈ-ਵਿਸਫੋਟਕ ਮੋਡ ਕਿਰਿਆਸ਼ੀਲ ਹੋ ਚੁੱਕਿਆ ਹੈ, ਅਗਲੇ 2 ਮਿੰਟਾਂ ਦੇ ਅੰਦਰ ਇਸ ਜਗ੍ਹਾ ਨੂੰ ਖ਼ਾਲੀ ਕਰ ਦਿਓ!"
ਫਿਰ Zylxa ਵੀ ਦੰਦ ਭੀਚ ਕੇ ਅੰਦਰ ਕੁੱਦ ਗਈ—ਪੋਰਟਲ ਬੰਦ ਹੋ ਗਿਆ। ਕਮਰਾ ਮੁੜ ਖ਼ਾਮੋਸ਼ ਹੋ ਗਿਆ ।
ਅਧਿਆਇ ੫ ਦਾ ਅੰਤ
Comments