ਕੁਝ ਸਮੇਂ ਬਾਅਦ ਏਜੰਟ ਅਪਣੇ ਕਮਰੇ ਵਿੱਚ ਆਉਂਦਾ ਹੈ। ਆਉਂਦਾ ਹੀ ਦਰਵਾਜ਼ੇ ਨੂੰ ਤਸੱਲੀ ਬਖਸ਼ ਤਾਲਾ ਮਾਰਦਾ ਹੈ । ਹੁਣ ਜਿਉਂ ਹੀ ਪਿੱਛੇ ਮੁੜਨ ਲੱਗਦਾ ਤਾਂ ਉਸ ਨੂੰ ਅਪਣੇ ਪਿੱਛੇ ਕਿਸੇ ਦੇ ਹੋਣ ਦਾ ਅਹਿਸਾਸ ਹੁੰਦਾ ਹੈ ।
ਏਜੰਟ ਫੁਰਤੀ ਨਾਲ ਅਪਣਾ ਹੱਥ ਉਸਦੀ ਜੈਕਟ ਵਿੱਚ ਪਾ ਰਿਵਾਲਵਰ ਕੱਢ ਜ਼ਾਇਲਕਸਾ ਦੀ ਛਾਤੀ ਵੱਲ ਤਾਣ ਦਿੰਦਾ ਹੈ।
“ਤੂੰ ਕੌਣ ਹੈਂ? ਤੈਨੂੰ ਮੇਰੇ ਕੋਲ ਕੌਣ ਭੇਜਿਆ?” ਉਸਨੇ ਪੁੱਛਿਆ, ਉਸਦੀ ਆਵਾਜ਼ ਡਰ ਅਤੇ ਹਿੰਸਾ ਦੇ ਮਿਲੇ-ਝੁਲੇ ਰੰਗਾਂ ਨਾਲ ਭਰੀ ਹੋਈ ਸੀ।
ਜ਼ਾਇਲਕਸਾ ਬਿਲਕੁਲ ਨਿਡਰ ਖੜ੍ਹੀ ਰਹੀ, ਉਸਦੀ ਨਜ਼ਰ ਅਟੱਲ ਸੀ।
“ਸ਼ਾਂਤ ਹੋ ਜਾ। ਮੈਂ ਤੇਰੀ ਦੁਸ਼ਮਣ ਨਹੀਂ। ਅਸੀਂ ਇਹ ਸ਼ਾਂਤੀ ਨਾਲ ਹੱਲ ਕਰ ਸਕਦੇ ਹਾਂ।”
ਉਸਦੀ ਗੱਲ ਨੂੰ ਅਣਦੇਖਾ ਕਰਦਿਆਂ, ਉਸਨੇ ਟ੍ਰਿਗਰ ਦਬਾ ਦਿੱਤਾ। ਜ਼ਾਇਲਕਸਾ ਬਿਜਲੀ ਦੀ ਤਰ੍ਹਾਂ ਹਿੱਲੀ, ਗੋਲੀ ਉਸਦੇ ਨੇੜੇ ਤੋਂ ਗੁਜ਼ਰ ਗਈ। ਉਸਨੇ ਤੁਰੰਤ ਵਾਪਸੀ ਹਮਲਾ ਕੀਤਾ, ਅਪਣੇ ਇੱਕ ਵਾਰ ਵਿੱਚ ਉਸਨੂੰ ਨਿਹੱਥਾ ਕਰ ਦਿੱਤਾ ਅਤੇ ਰਿਵਾਲਵਰ ਫਰਸ਼ ਤੇ ਲੁੜਕਦੀ ਦੂਰ ਜਾ ਡਿੱਗੀ। ਦੂਜੇ ਵਾਰ ਨਾਲ ਉਸਨੂੰ ਜ਼ਮੀਨ ਚਟਾ ਦਿੱਤੀ। ਉਸਦੀ ਛਾਤੀ ਉੱਤੇ ਪੈਰ ਰੱਖ ਕੇ, ਉਹ ਡੱਟ ਕੇ ਬੋਲੀ, “ਤੈਨੂੰ ਸ਼ਾਇਦ ਮੇਰੀ ਬੋਲੀ ਸਮਝ ਨਹੀਂ ਆਈ । ਮੈਂ ਕਿਹਾ ਮੈਂ ਤੈਨੂੰ ਚੋਟ ਨਹੀਂ ਪਹੁੰਚਾਉਣਾ ਚਾਹੁੰਦੀ। ਬਸ ਮੈਨੂੰ ਉਹ ਦੱਸ ਜੋ ਮੈਨੂੰ ਜਾਣਨਾ ਚਾਹੁੰਦੀ ਹਾਂ ।”
ਉਸਦੀ ਉਲਝਣ ਦੂਰ ਕਰਨ ਲਈ, Zylxa ਨੇ ਇੱਕ ਹੋਲੋਗ੍ਰਾਫਿਕ ਉਪਕਰਨ ਦਿਖਾਇਆ ਜਿਸ ‘ਤੇ ਉਸ ਨੌਜਵਾਨ ਦੀ ਤਸਵੀਰ ਸੀ। “ਕੀ ਤੂੰ ਇਸਨੂੰ ਜਾਣਦਾ ਹੈਂ? ਕੀ ਤੂੰ ਇਸ ‘ਤੇ ਹਮਲਾ ਕੀਤਾ ਸੀ?” ਉਸਨੇ ਪੁੱਛਿਆ।
ਉਹ ਉਸਦੇ ਪੈਰ ਹੇਠਾਂ ਤੜਫ਼ਦਾ ਰਿਹਾ ਖੁਦ ਨੂੰ ਛੁਡਾਉਣ ਲਈ ਜੱਦੋ-ਜਹਿਦ ਕਰਨ ਲੱਗਾ , ਪਰ ਮੂੰਹੋਂ ਚੁੱਪ । Zylxa ਨੇ ਉਸ ਦੀ ਬੱਖੀ ਵਿੱਚ ਜ਼ੋਰਦਾਰ ਕਿਕ ਮਾਰੀਂ ਤੇ ਉਸਦੇ ਏਜੰਟ ਦੇ ਮੂੰਹ ਵਿੱਚ ਖੂਨ ਨਿਕਲਣ ਲਗ ਗਿਆ, ਓਹ ਚੀਕਣ ਲਗ ਜਾਂਦਾ, ਪਰ ਕਾਤਲਾਨਾ Zylxa ਨੇ ਬਿਨਾਂ ਕਿਸੇ ਦਯਾ ਦੇ ਫਿਰ ਅਪਣੇ ਪੈਰ ਦਾ ਦਬਾਅ ਵਧਾਇਆ।
“ਮੈਂ ਕੁੱਝ ਪੁੱਛਿਆ ਤੇਰੇ ਤੋਂ, ਕਿਉ ਅਪਣੀ ਤਕਲੀਫ਼ ਵਧਾ ਰਿਹਾ, ਮੈਂਨੂੰ ਜਵਾਬ ਦੇ!” ਉਸਨੇ ਗੁੱਸੇ ਵਿੱਚ ਕਿਹਾ।
ਲੇਕਿਨ Zylxa ਨੂੰ ਜਵਾਬ ਦੀ ਬਜਾਇ, ਉਹ ਏਜੰਟ Zylxa ਨੂੰ ਧਮਕੀ ਦੇਣ ਲੱਗਾ, ਸ਼ਾਇਦ ਤੈਂਨੂੰ ਪਤਾ ਨਹੀਂ ਮੈਂ ਕਿਸ ਦਾ ਬੰਦਾ ਹਾਂ। ਜਿਸ Zylxa ਉਸਨੂੰ ਇਕ ਜ਼ੋਰਦਾਰ ਚਪੇੜ ਮਾਰੀ, ਕਿ ਉਸਦਾ ਬੁਥਾੜ ਘੁੰਮ ਗਿਆ । Zylxa ਨੇ ਵਾਪਸ ਉਸ ਨੂੰ ਵਾਲਾਂ ਤੋਂ ਫੜ ਉਸਦਾ ਚਿਹਰਾ ਅਪਣੇ ਵੱਲ ਕੀਤਾ ਤੇ ਆਪਣੀ ਰਿਵਾਲਵਰ ਕੱਢ ਕੇ ਉਸਦੇ ਮੱਥੇ ਤੇ ਤਾਣ ਦਿੱਤੀ। “ਇਹ ਤੇਰਾ ਆਖ਼ਰੀ ਮੌਕਾ ਹੈ। ਖੋਪੜੀ ਖੁਲਵਾਉਣੀ ਜਾਂ ਜ਼ੁਬਾਨ ਖੋਲੇਂਗਾ।”
ਪਰ ਓਹ ਏਜੰਟ ਖੂਨ ਥੁੱਕ ਦਾ ਹੋਇਆ ਕਹਿੰਦਾ ਹੈ, "ਤੈਨੂੰ ਸੱਚਮੁੱਚ ਕੋਈ ਅੰਦਾਜ਼ਾ ਨਹੀਂ ਤੂੰ ਕਿਸ ਨਾਲ ਉਲਝ ਰਹੀ ਆ ।"
ਜ਼ਾਇਲਕਸਾ ਉਸਨੂੰ ਕਾਲਰ ਫੜਕੇ ਖਿੜਕੀ ਵੱਲ ਘਸੀਟ ਕੇ ਲੈ ਗਈ । ਉਸਨੂੰ ਖਿੜਕੀ ਤੋਂ ਬਾਹਰ ਲਟਕਾ ਦਿੱਤਾ , “ਠੀਕ ਹੈ, ਤੇਰਾ ਦਿਮਾਗ ਠੰਡਾ ਕਰਨ ਲਈ ਲੱਗਦਾ ਤਾਜੀ ਹਵਾ ਖੁਆਉਣੀ ਪੈਣੀ ਆ! ਨਾਲੇ ਫਿਲਹਾਲ ਤੇਰੀ ਜਿੰਦਗੀ - ਮੌਤ ਇਸ ਵਕਤ ਮੇਰੇ ਹੱਥ ਵਿੱਚ ਆ। ” । ਉਹ ਚਿੱਲਾਉਣ ਲੱਗਿਆ ।
“ਤੂੰ ਪਾਗਲ ਹੋ ਗਈ ਆ, ਮੈਂਨੂੰ ਮਾਰ ਕੇ ਤੂੰ ਬੱਚ ਨਹੀਂ ਸਕਦੀ । ਪਾਗਲ ਵਾਲੀਆਂ ਹਰਕਤਾਂ ਬੰਦ ਕਰੋ !” ਏਜੰਟ ਨੇ ਡਰ-ਗੁੱਸੇ ਦੇ ਸੁਮੇਲ ਵਿੱਚ ਕਿਹਾ ।
ਜ਼ਾਇਲਕਸਾ ਨੇ ਕਿਹਾ, “ਫਿਲਹਾਲ ਤੂੰ ਅਪਣੀ ਸੋਚ । ਤੈਨੂੰ ਲੱਗਦਾ, ਕੋਈ ਤੈਨੂੰ ਬਚਾਉਣ ਆਏਗਾ ? ਵੈਸੇ ਮੈਂਨੂੰ ਨਹੀਂ ਲੱਗਦਾ ਐਨੀ ਉਚਾਈ ਤੋਂ ਡਿੱਗ ਕੇ ਤੇਰੀ ਲਾਸ਼ ਪਹਿਚਾਣੀ ਜਾਏਗੀ? ” ਉਸਨੇ ਮੁਸਕਰਾਹਟ ਭਰੇ ਲਹਿਜੇ ਵਿੱਚ ਸਮਝਾਇਆ ।
ਏਜੰਟ ਨੇ ਥੱਲੇ ਤੱਕਿਆ, ਫਿਰ Zylxa ਦੇ ਚਿਹਰੇ ਵੱਲ, ਜਿਸ ਤੇ ਕੋਈ ਸ਼ਿਕਨ ਨਹੀਂ ਸੀ, ਦ੍ਰਿੜ ਇਰਾਦਾ ਸੀ, ਤੇ ਇੱਕ ਅਨੋਖੀ ਮੁਸਕਾਨ.. ਉਸਨੇ ਕਿਹਾ, "ਜੇ ਮੈਂ ਦੱਸ ਵੀ ਦਿੱਤਾ ਫਿਰ ਵੀ ਤੂੰ ਕੁੱਝ ਨਹੀਂ ਕਰ ਪਾਏਗੀ!"
Zylxa ਨੇ ਕਿਹਾ, "ਓਹ ਤੇਰੀ ਸਮੱਸਿਆ ਨਹੀਂ, ਤੈਨੂੰ ਸਿਰਫ਼ ਜਵਾਬ ਦੇਣਾ ਮੇਰੇ ਸਵਾਲਾਂ ਦੇ... ਨਹੀਂ ਤਾਂ ਹਵਾ ਵਿੱਚ ਤਾਰੀ ਲਗਾਉਣ ਲਈ ਤਿਆਰ ਹੋ ਜਾ। ਉਸਨੇ ਅਪਣੀ ਗ੍ਰਿਪ ਢੀਲੀ ਕੀਤੀ ਤੇ ਏਜੰਟ ਥੱਲੇ ਨੂੰ ਖਿਸਕਣ ਲਗਾ...
ਏਜੰਟ ਦੇ ਚਿਹਰੇ ਤੇ ਮੌਤ ਦਾ ਡਰ ਝੱਲਕਣ ਲਗਾ, ਉਸਨੇ ਗੁਹਾਰ ਲਗਾਈ, "ਠੀਕ ਹੈ, ਜੇ ਮੈਂ ਦੱਸ ਦਿੱਤਾ ਫਿਰ ਕੀ ਭਰੋਸਾ ਤੂੰ ਮੈਂਨੂੰ ਛੱਡ ਦੇਵੇਗੀ ।"
Zylxa ਨੇ ਇੱਕੋ ਝਟਕੇ ਵਿੱਚ ਏਜੰਟ ਨੂੰ ਅੰਦਰ ਰੂਮ ਵਿੱਚ ਸੁਟਿਆ, "ਮੈਂ ਤੇਰੇ ਜਿਹੀ ਸਿਰਫ ਭਾੜੇ ਦੀ ਕਾਤਲ ਨਹੀਂ, ਮੈਂਨੂੰ ਸਹੀ-ਸਹੀ ਜਵਾਬ ਦੇ, ਬਦਲੇ ਵਿੱਚ ਤੇਰੀ ਜਾਨ ਬਕਸ਼ੀ ਜਾਵੇਗੀ।"
ਏਜੰਟ ਉਹ ਸਭ ਕੁਝ ਬਿਆਨ ਕਰ ਦਿੱਤਾ, ਜੋ ਉਸਨੂੰ ਪਤਾ ਸੀ । ਉਸਨੇ ਦੱਸਿਆ ਓਹ ਦਾ ਨਾਂ ਸੋਨੀ ਰਾਇ ਆ । ਓਹ “ਡਾਰਕ ਹੇਲਡਰ” ਲਈ ਕੰਮ ਕਰਦਾ ਹੈ । ਉਸ ਨੂੰ ਇਸ ਨੌਜਵਾਨ ਬਾਰੇ ਜ਼ਿਆਦਾ ਕੁੱਝ ਨਹੀਂ ਪਤਾ, ਪਰ ਉਸ ਨੂੰ ਲੱਭ ਕੇ ਖ਼ਤਮ ਕਰਨ ਲਈ ਇੱਕ ਮੇਲ ਮਿਲਿਆ ਸੀ ਲੇਕਿਨ ਕੁੱਝ ਸਮੇਂ ਬਾਅਦ ਮੇਲ ਆਈਆ ਕੀ ਏਹ ਨੌਜਵਾਨ ਉਤਰੀ ਮਾਊਂਟ ਰੋਡ ਵੱਲ ਜਾਂਦੇ ਦੇਖਿਆ ਹੈ ਜਦੋ ਅਸੀਂ ਰਾਸਤੇ ਵਿੱਚ ਹੀ ਸੀ ਉਦੋਂ ਤੱਕ ਸਾਡੇ ਉਤਰੀ ਗੈਂਗ ਦੇ ਏਜੰਟ ਨੇ ਇਸ ਨੂੰ ਖ਼ਤਮ ਕਰਨ ਦਾ ਦਾਅਵਾ ਕੀਤਾ । ਇਸਲਈ ਅਸੀਂ ਵਾਪਸ ਆ ਗਏ। ਇਸ ਨੂੰ ਸਾਡੇ ਗੈਂਗ ਨੇ ਮਾਰਿਆ ਪਰ ਕਿਸ ਨੇ ਮਾਰਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ। ਸਾਡੇ ਕੋਲ ਸਿਰਫ਼ ਨਿਸ਼ਾਨਾ ਹੁੰਦਾ, ਨਿਸ਼ਾਨੇ ਦੀ ਟਰੈਕ ਜਾਣਕਾਰੀ, ਤੇ ਲਾਈਵ - ਡੈਡ ਦੀ ਜਾਣਕਾਰੀ ਹੁੰਦੀ, ਅਸੀਂ ਸਿਰਫ਼ ਬਖਸ਼ਿਸ਼ ਤੇ ਕੰਮ ਕਰਦੇ ਹਾਂ, ਕੌਣ, ਕਿਉ, ਕਿਵੇਂ ਏਹ ਸਾਡੀ ਜਾਣਕਾਰੀ ਤੇ ਨਿਸ਼ਾਨੇ ਦਾ ਹਿੱਸਾ ਨਹੀਂ ਹੁੰਦਾ।
ਜ਼ਾਇਲਕਸਾ ਸ਼ਾਂਤੀ ਨਾਲ ਸੁਣਦੀ ਰਹੀ, ਪਰ ਉਸ ਨੂੰ ਗੁੱਸਾ ਆਉਂਦਾ ਹੈ । ਲੇਕਿਨ ਵਾਅਦੇ ਮੁਤਾਬਿਕ ਉਹ ਕਮਰੇ ਤੋਂ ਬਾਹਰ ਨਿਕਲ ਗਈ, ਪਰ ਸਾਇਰਨਾਂ ਦੀਆਂ ਆਵਾਜ਼ਾਂ ਅਤੇ ਚਮਕਦੀਆਂ ਲਾਈਟਾਂ ਨੇ ਉਸਨੂੰ ਰੋਕ ਲਿਆ। ਪੁਲਿਸ ਪਹੁੰਚ ਗਈ ਸੀ। ਉਹ ਮੁੜ ਕੇ ਕਮਰੇ ਵਿੱਚ ਆਈ ।
ਸੋਨੀ ਪਾਗਲਾਂ ਵਾਂਗ ਹੱਸਣ ਲੱਗ ਜਾਂਦਾ ਆ । “ਤੈਨੂੰ ਕਿਹਾ ਸੀ, ਤੂੰ ਗਲਤ ਲੋਕਾਂ ਨਾਲ ਪੰਗਾ ਲਿਆ ਹੈ! ਹਾਹਾਹਾ, ਤੂੰ—” ਉਸਦੀ ਗੱਲ ਅਧੂਰੀ ਰਹਿ ਗਈ ਜਦੋਂ ਜ਼ਾਇਲਕਸਾ ਨੇ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ। , ਏਜੰਟ ਨੂੰ ਬੇਜਾਨ ਹੋ ਫਰਸ਼ ‘ਤੇ ਡਿੱਗਦੇ ਵੇਖਦਿਆਂ ਹੋਈ Zylxa ਬੁੜਬੜਾਈ "ਵਾਅਦਾ ਸਿਰਫ ਇੱਕ ਵਾਰ ਮੁਆਫ ਕਰਨ ਦਾ ਸੀ। ਅਗਲੀ ਗੁਸਤਾਖੀ ਬਕਸ਼ੀ ਜਾਵੇਗੀ ਅਜਿਹਾ ਸੰਭਵ ਨਹੀਂ ਆ । "
ਖ਼ਤਰੇ ਨੂੰ ਸਮਝਦਿਆਂ ਹੋਏ, ਉਹ ਹੋਟਲ ਦੀ ਛੱਤ ਵੱਲ ਭੱਜੀ। ਜਦੋਂ ਉਹ ਛੱਤ ਵਾਲਾ ਦਰਵਾਜ਼ਾ ਖੋਲ੍ਹਦੀ ਹੈ, ਤਾਂ ਇੱਕ ਹੈਲੀਕਾਪਟਰ ਉਸਦੇ ਉੱਪਰ ਮੰਡਰਾ ਰਿਹਾ ਸੀ। ਹਥਿਆਰਬੰਦ ਆਦਮੀ ਬਾਹਰ ਝੁਕੇ ਹੋਏ ਸਨ, ਉਸ ‘ਤੇ ਨਿਸ਼ਾਨਾ ਬਿੰਨੇ ਹੋਏ ਸੀ । ਉਹ ਇਕੱਲੀ ਸੀ, ਪਰ Zylxa ਤਾਂ ਡਰ ਨੂੰ ਕਾਫ਼ੀ ਸਾਲ ਪਹਿਲਾਂ ਪਿੱਛੇ ਛੱਡ ਆਈ ਸੀ ।
ਅਗਲੇ ਹੀ ਪਲ ਪੁਲਿਸ ਦਾ ਸਪੀਕਰ ਗੂੰਜਿਆ: “ਇਹ ਪੁਲਿਸ ਹੈ! ਆਪਣਾ ਹਥਿਆਰ ਸੁੱਟ ਦੇ ਅਤੇ ਤੁਰੰਤ ਸਰੈੰਡਰ ਕਰ ਦਿਓ ! ਕੋਈ ਹੁਸ਼ਿਆਰੀ ਨਹੀਂ, ਤੂੰ ਘੇਰੀ ਹੋਈ ਹੈ! ਏਥੋਂ ਬੱਚ ਕੇ ਜਾਣਾ ਨਾਮੁਮਕਿਨ ਹੈ !”
ਜ਼ਾਇਲਕਸਾ ਨੇ ਨਜ਼ਰ ਤੇਜ਼ੀ ਨਾਲ ਆਲੇ-ਦੁਆਲੇ ਘੁਮਾਈ, ਉਸਨੇ ਆਪਣੇ ਵਿਕਲਪਾਂ ਦਾ ਅੰਦਾਜ਼ਾ ਲਾਇਆ। ਉਸਨੇ ਸੜਕ ਪਾਰ ਹੋਟਲ ਦੇ ਨੀਵੀਂ ਛੱਤ ਨੂੰ ਵੇਖਿਆ। ਬਿਨਾ ਝਿਜਕੇ, ਉਸਨੇ ਆਪਣਾ ਗ੍ਰੈਪਲਿੰਗ ਹੁੱਕ ਕੱਢਿਆ, ਨਿਪੁੰਨਤਾ ਨਾਲ ਨਿਸ਼ਾਨਾ ਲਗਾਇਆ। ਹੁੱਕ ਸਿੱਧਾ ਅਪਣੇ ਨਿਸ਼ਾਣੇ ‘ਤੇ ਮਜ਼ਬੂਤੀ ਨਾਲ ਫਸ ਗਿਆ। ਅਗਲੀ ਇੱਕੋ ਡੂੰਘੀ ਸਾਹ ਤੇ ਉਹ ਹੁੱਕ ਦੇ ਸਹਾਰੇ ਛੱਤ ਤੋਂ ਕੁੱਦੀ, ਸੜਕ ਪਾਰ ਝੂਲਦੀ ਹੋਈ, ਆਧੁਨਿਕ ਟਾਰਜ਼ਨ ਵਾਂਗ, ਝੂਲਦੀ ਹੋਈ ਦੂਜੀ ਹੋਟਲ ਦੀ ਦੀ ਛੱਤ ਤੇ ਚਲੀ ਗਈ।
ਤੁਰੰਤ ਓਥੋਂ ਉਹ ਆਪਣੇ ਹੋਵਰ ਬਾਈਕ ਵੱਲ ਦੌੜੀ ਜੋ ਨੇੜੇ ਖੜ੍ਹੀ ਸੀ । ਹੁਣ ਹੈਲੀਕਾਪਟਰ ਉਸਦੇ ਉਪਰ ਹੋਰ ਘੁੰਮ ਰਹੇ ਸੀ, ਤੇ ਆਰਡਰ ਮਿਲਦੇ ਹੀ, ਉਹਨਾਂ ਨੇ Zylxa ਦੇ ਆਲੇ-ਦੁਆਲੇ ਗੋਲੀਆਂ ਵਰਾਊਂਣੀਆਂ ਸ਼ੁਰੂ ਕਰ ਦਿਤੀਆਂ। Zylxa ਪਹਿਲਾਂ ਹੀ ਬਾਈਕ ‘ਤੇ ਚੜ੍ਹ ਗਈ ਸੀ, ਉਸਦੇ ਅਡਵਾਂਸ ਵਿਕਸਤ ਰਿਫਲੇਕਸਾਂ ਨੇ ਉਸਨੂੰ ਗੋਲੀਆਂ ਤੋਂ ਬਚਾਇਆ। ਅਗਲੇ ਛਣ ਉਸਨੇ ਇੰਜਣ ਚਾਲੂ ਕੀਤਾ ਤਾਂ ਉਸਦੇ ਹੇਠਾਂ ਬਾਈਕ ਇਵੇਂ ਗੂੰਜੀਂ ਜਿਵੇਂ ਉਸ ਦੇ ਨਾਲ ਹੁੰਗਾਰਾ ਭਰ ਰਹੀ ਹੋਵੇ । ਦ੍ਰਿੜ ਨਿਸ਼ਚੇ ਨਾਲ, ਉਸਨੇ ਬੂਸਟ ਬਟਨ ਦਬਾਇਆ, ਅਤੇ ਬਾਈਕ ਸਮੇਤ ਛੱਤ ਤੋਂ ਛਲਾਂਗ ਲਗਾ ਦਿੱਤੀ।
ਉਹ ਹਵਾਵਾਂ ਵਿੱਚ ਇਸ ਤਰ੍ਹਾਂ ਉੱਡੀ, ਕੀ ਮਾਨੋ ਉਸਦੀ ਬਾਈਕ ਹਵਾ ਵਿੱਚ ਤੈਰ ਰਹੀ ਹੋਵੇ । ਹੈਲੀਕਾਪਟਰ ਦੇ ਹਥਿਆਰਬੰਦ ਉਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ Zylxa ਪਹਿਲਾਂ ਹੀ ਜਿਵੇਂ ਤਿਆਰ ਸੀ। ਉਸਨੇ ਹੋਵਰਬਾਈਕ ਦਾ ਇੱਕ ਬਟਨ ਦਬਾਇਆ, ਜਿਸ ਵਿੱਚੋਂ ਇੱਕ ਚਮਕਦਾਰ ਕਿਰਣ ਨਿਕਲੀ ਜਿਸਨੇ ਇੱਕ ਹੈਲੀਕਾਪਟਰ ਨੂੰ ਧਮਾਕੇ ਦੀ ਗੂਂਜ ਤੇ ਅੱਗ ਦੀਆਂ ਲਪਟਾਂ ਵਿੱਚ ਬਦਲ ਦਿੱਤਾ। ਦੂਜੇ ਹੈਲੀਕਾਪਟਰ ਨੇ ਬਚਣ ਦੀ ਕੋਸ਼ਿਸ਼ ਕੀਤੀ, ਪਰ ਕਿਰਣ ਨੇ ਉਸਨੂੰ ਵੀ ਵਿੰਨ ਕੇ ਅਗਲੇ ਧਮਾਕੇ ਵਿੱਚ ਤਬਦੀਲ ਕਰ ਦਿੱਤਾ। Zylxa ਬਾਈਕ ਸਮੇਤ ਰੋਡ ਦੇ ਸਮੀਪ ਫੁੱਟਪਾਥ ਤੇ ਲੈਂਡ ਕਰਦੀ ਹੈ। ਜਿੱਥੇ ਪੁਲਸ ਦੀਆਂ ਗੱਡੀਆਂ ਉਸ ਨੂੰ ਘੇਰਨ ਲਈ ਦੁਬਾਰਾ ਕੋਸ਼ਿਸ਼ ਕਰਦੀ ਆ। ਉਸ ਤੇ ਫਾਇਰਿੰਗ ਜਾਰੀ ਰਖਦੀਆਂ ਪਰ Zylxa ਕਾਉਂਟਰ ਵਿੱਚ ਹੋਵਰਬਾਈਕ ਦਾ ਇੱਕ ਹੋਰ ਬਟਨ ਦਬਾਉਂਦੀ ਹੈ Zylxa ਸਮੇਤ ਹੋਵਰਬਾਈਕ ਅਦਿੱਖ ਹੋ ਜਾਂਦਾ ਹੈ । ਜਦੋਂ ਤੱਕ ਪੁਲਸ ਕੁੱਝ ਕਰ ਪਾਉਂਦੀ Zylxa ਸ਼ਹਿਰ ਦੇ ਟ੍ਰੈਫਿਕ ਅਤੇ ਰੁਕਾਵਟਾਂ ਨੂੰ ਪਾਰ ਕਰਦੀ ਕਰਦੀ ਹੋਈ ਸ਼ਹਿਰ ਪਿੱਛੇ ਛੱਡ ਜੰਗਲ ਵਿੱਚ ਆਪਣੇ ਅੱਡੇ ‘ਤੇ ਪਹੁੰਚ ਜਾਂਦੀ ਹੈ ।
ਅਧਿਆਇ ੪ ਦਾ ਅੰਤ
Comments