"ਸ਼ੁਕਰੀਆ kyko! ਚੱਲ ਉਹਨਾਂ ਦੀ ਮਦਦ ਕਰਦੇ ਆ।" ਦੋਵੇਂ ਸਪੇਸ ਪੌਡ ਵੱਲ ਭੱਜ ਕੇ ਜਾਂਦੇ ਨੇ । ਸਪੇਸ ਪੌਡ ਦੇ ਟੁੱਟੇ ਹੋਏ ਢਾਂਚੇ ਵਿੱਚੋਂ ਭਾਪ ਨਿਕਲ ਰਹੀ ਸੀ । Zylxa ਅਤੇ ਅਮਰ ਸਾਵਧਾਨੀ ਨਾਲ ਉਸਦੇ ਨੇੜੇ ਗਏ , "ਹਥਿਆਰ ਤਿਆਰ ਰੱਖ। ਅਸੀਂ ਨਹੀਂ ਜਾਣਦੇ ਅੰਦਰ ਲੋਕ ਕਿਸ ਹਾਲਤ ਵਿੱਚ ਹੋਣਗੇ । ਕਈ ਵਾਰ ਡਰ ਵੀ ਇਨਸਾਨ ਨੂੰ ਕਾਤਲ ਬਣਾ ਦਿੰਦਾ ਆ।" ਅਮਰ ਉਸਦੀ ਹਾਂ ਵਿੱਚ ਹਾਂ ਮਿਲਾਉਂਦਾ ਹੈ । ਪੌਡ ਦੀ ਹਾਲਤ ਤੋਂ ਪਤਾ ਚਲਦਾ ਸੀ ਟਕਰਾਅ ਬਹੁਤ ਭਿਆਨਕ ਸੀ । ਪਰ ਫਿਰ ਵੀ ਦੋ ਜ਼ਿੰਦਗੀਆਂ ਨੇ ਹਾਰ ਨਹੀਂ ਮੰਨੀ ਸੀ। "ਇਸ ਦੇ ਦੀਵਾਰ ਤੇ ਦਰਵਾਜ਼ਾ ਇੱਕੋ ਜਿਹੇ ਮਜ਼ਬੂਤੀ ਰਖਦਾ ਹੈ। ਏਹ ਧਾਤੂ ਸਾਡੀ ਗਲੈਕਸੀ ਵਿੱਚ ਉਪਲੱਬਧ ਨਹੀਂ ਆ । "ਕੀ ਮਤਲਬ ਹੈ ਤੇਰਾ?" "ਮਤਲਬ ਇਸ ਧਾਤੂ ਨੂੰ ਕੱਟਣ ਲਈ ਤੁਹਾਡੇ ਕੋਲ ਕੋਈ ਵਿਕਲਪ ਨਹੀਂ ਹੈ। ਇਸਲਈ ਇਸਨੂੰ ਖੋਲ੍ਹਣ ਲਈ ਅੰਦਰਲੀਆਂ ਜ਼ਿੰਦਗੀਆਂ ਨੂੰ ਪ੍ਰੇਰਿਤ ਕਰੋ । ਵਰਨਾ ਕੁੱਝ ਮਿੰਟਾਂ ਵਿੱਚ ਏਹ ਪੌਡ ਖੁੱਦ ਵਿਸਫੋਟ ਹੋ ਜਾਵੇਗਾ ।" "ਹੀਰੇ ਨੂੰ ਹੀਰਾ ਕੱਟਦਾ ਹੈ ,ਲੋਹੇ ਨੂੰ ਲੋਹਾ । ਇਸ ਧਾਤੂ ਨੂੰ ਵੀ ਏਹੀ ਕੱਟੇਗੀ। ਸਾਨੂੰ ..." ਅਮਰ ਖਿਲਰੇ ਹੋਏ ਟੁਕੜੇ ਇਕੱਠੇ ਕਰਦਾ ਹੈ, ਫਿਰ ਇੱਕ ਤਿੱਖਾ ਟੁਕੜਾ ਲੈ ਕੇ ਦਰਵਾਜ਼ੇ ਨੂੰ ਜੋੜ ਤੇ ਸੱਟ ਮਾਰਦਾ ਹੈ । Zylxa ਕਹਿੰਦੀ ਆ , "ਮੈਂਨੂੰ ਦੇ ਮੈਂ ਸੱਟ ਲਾਉਂਦੀ ਹਾਂ।" "ਏਹ ਸੰਭਵ ਹੈ, ਪਰ... ਸ਼...
ਅਧਿਆਇ ੬: ਕਿਸਮਤ ਦੀ ਗੂੰਜ ਜ਼ਿਲਕਸਾ ਅਤੇ ਨੌਜਵਾਨ ਇੱਕ ਪੋਰਟਲ ਵਿੱਚੋਂ ਨਿਕਲ ਕੇ ਸੁੱਕੀ ਬੰਜਰ ਧਰਤੀ 'ਤੇ ਆ ਡਿੱਗਦੇ ਆ। ਉਨ੍ਹਾਂ ਦੇ ਪੈਰ ਹੇਠਾਂ ਦੀ ਜ਼ਮੀਨ ਸੁੱਕੀ ਤੇ ਬੇਜਾਨ ਸੀ, ਜੋ ਇੱਕ ਅਜੀਬ ਜਿਹੇ ਜਾਮਣੀ ਅਸਮਾਨ ਹੇਠ ਬੇਅੰਤ ਫੈਲੀ ਹੋਈ ਸੀ। ਦੂਰ ਤੱਕ ਨਜ਼ਰ ਮਾਰੇ ਤਾਂ ਵੀ ਕੋਈ ਇਮਾਰਤ ਜਾਂ ਕੋਈ ਇਨਸਾਨੀ ਹੈਸੀਅਤ ਨਜ਼ਰ ਨਹੀਂ ਆਉਂਦੀ ਐ । ਜ਼ਿਲਕਸਾ ਆਪਣੇ ਕੱਪੜੇ 'ਤੇ ਲੱਗੀ ਧੂੜ ਝਾੜਦੀ ਹੋਈ ਨੇ ਕਰਾਹ ਕੇ ਕਿਹਾ, “ਤਾਂ… ਇਹ ਹੈ ਜ਼ਿੰਦਗੀ?” ਨੌਜਵਾਨ ਨੇ ਡੂੰਘੀ ਸਾਹ ਲੈ ਕੇ ਮੁਸਕਰਾ ਕੇ ਕਿਹਾ, “ਹਾਂ ਜੀ ਕਿਉ kyko! ਸਹੀ ਹੈ ਨਾ । ਨਾ ਕੋਈ ਗੋਲੀ ਦੀ ਆਵਾਜ਼ , ਨਾ ਕਿਸੇ ਗੋਲਾਬਾਰੀ ਦੀ । ਸ਼ਾਇਦ ਏਹ ਸ਼ਾਂਤੀ ਤੇਰੀ Zylxa ਨੂੰ ਚੰਗੀ ਨਹੀਂ ਲੱਗਦੀ।” "ਮੈਂ ਹਾਂ Kyko! ਇੱਕ ਨਵੇਂ ਰੂਪ ਵਿੱਚ ।" “ਆਹੋ! ਤੂੰ ਆ kyko! ਤੇ ਦੂਜਾ ਤੇਰਾ ਭਾਈ ਸਾਈਕੋ ।” Zylxa ਉਸਨੂੰ ਤਿੱਖੀ ਨਜ਼ਰ ਦੇਖਦੀ ਆ । ਨੋਜਵਾਨ ਨੇ ਹੱਸ ਕੇ ਕਹਿੰਦਾ ਆ, “ਅੱਛਾ! ਤਾਂ ਤੈਨੂੰ ਮੇਰਾ ਨਾਂ ਪਤਾ ਚੱਲ ਗਿਆ?” “ਕੀ ਮਤਲਬ ? ਤੇਰਾ ਨਾਂ ‘ਸਾਈਕੋ’ ਹੈ?” ਉਹ ਸਿਰ ਹਿਲਾਉਂਦਾ ਹੋਇਆ ਹੱਸਦਾ ਆ। “ਮਜ਼ਾਕ ਚੰਗਾ ਕਰ ਲੈਂਦਾ ਆ । ਪਰ ਏਥੋਂ ਬਾਹਰ ਨਿਕਲਣ ਬਾਰੇ ਵੀ ਸੋਚਣਾ ਪੈਣਾ... ਮੈਂ ਮੁਰਗੇ ਵਾਂਗੂ ਇਸ ਤੱਪਦੀ ਧੁੱਪ ਵਿੱਚ ਭੁੰਨਿਆ ਨਹੀਂ ਜਾਣਾ ਚਾਹੁੰਦੀ ।" Zylxa ਨੇ ਥੱਕੀ ਹੋਈ ਆਹ ਭਰੀ। "ਜ਼ਿੰਦਗੀ ਇੱਕ ਵਹਿੰਦੀ ਦਰਿਆ ਵਾਂਗ ਹੁੰਦੀ ਐ—ਇਹ ਆਪਣੇ ਆਪ ਵਗਦੀ ...